ਦਿੱਲੀ ਕਮੇਟੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਰਧ ਸ਼ਤਾਬਦੀ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਕੀਤੀ ਸ਼ੁਰੂਆਤ

DSC_9555DSC_9510ਜੀ.ਕੇ ਤੇ ਸਿਰਸਾ ਨੇ ਨੋਜੁਆਨਾਂ ਨੂੰ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦਾ ਦਿੱਤਾ ਸੱਦਾ 

ਨਵੀਂ ਦਿੱਲੀ (16 ਜਨਵਰੀ 2016) : ਬਾਬਾ ਬੰਦਾ ਸਿੰਘ ਬਹਾਦਰ ਦੀ ਮਹਿਰੌਲੀ ਵਿਖੇ ਬਣਨ ਵਾਲੀ ਯਾਦਗਾਰ ਲਈ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦਾ ਸਹਿਯੋਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੇਗਾ। ਇਸ ਗੱਲ ਦਾ ਐਲਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸਟੇਜ ਤੋਂ ਕੀਤਾ।ਜੀ.ਕੇ. ਅਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੌਮ ਦੇ ਹਿਤਾਂ ’ਤੇ ਪਹਿਰੇ ਦਿੰਦੇ ਹੋਏ ਨੌਜੁਆਨਾਂ ਨੂੰ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦਾ ਵੀ ਸੁਨੇਹਾ ਦਿੱਤਾ।

ਜੀ.ਕੇ. ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦੇ ਹੋਏ ਗੁਰੂ ਸਾਹਿਬ ਵੱਲੋਂ 42 ਸਾਲ ਦੀ ਆਪਣੀ ਉਮਰ ਦੌਰਾਨ ਦੇਸ਼, ਕੌਮ ਅਤੇ ਪੰਥ ਲਈ ਕੀਤੇ ਗਏ ਜੰਗਜ਼ੂ ਕਾਰਨਾਮਿਆਂ ਨੂੰ ਵੀ ਯਾਦ ਕੀਤਾ। ਜੀ.ਕੇ. ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸੰਪੂਰਨ ਮਨੁੱਖ ਦੀ ਜੋ ਕਲਪਨਾ ਕੀਤੀ ਸੀ, ਉਸ ਵਿੱਚ ਸਾਰੇ ਗੁਰੂ ਸਾਹਿਬਾਨਾਂ ਨੇ ਆਪਣੇ-ਆਪਣੇ ਤੌਰ ’ਤੇ ਵਿਲੱਖਣ ਕਿਰਦਾਰ ਬਣਾਉਣ ਵਾਸਤੇ ਵੱਡਾ ਯੋਗਦਾਨ ਪਾਇਆ, ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਲੱਖਣ ਕਿਰਦਾਰ ਦੇ ਨਾਲ ਹੀ ਵਿਲੱਖਣ ਸਰੂਪ ਦੀ ਬਖਸ਼ਿਸ਼ ਕਰਕੇ ਖ਼ਾਲਸਾ ਕੌਮ ਤਿਆਰ ਕਰ ਦਿੱਤੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਦੀ ਉਸਾਰੀ ਨੂੰ ਬਾਣੀ ਅਤੇ ਬਾਣੇ ਦੀ ਤਾਕਤ ਨਾਲ ਸੰਪੂਰਨ ਕਰਨ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੀ ਕਥਾ ਦਾ ਜ਼ਿਕਰ ਕਰਦੇ ਹੋਏ ਸਾਹਿਬ ਸ੍ਰੀ ਨਾਨਕ ਦੇਵ ਜੀ ਦੇ ਸਮੇਂ 200 ਫੋਜੀਆਂ ਦੀ ਅਗਵਾਈ ਹੇਠ ਬਾਬਰ ਵੱਲੋਂ ਹਿੰਦੋਸਤਾਨ ’ਤੇ ਕੀਤੇ ਗਏ ਕਬਜ਼ੇ ਨੂੰ ਮੁਰਦਾਰ ਹਾਲਾਤ ਦੇ ਤੌਰ ’ਤੇ ਵੀ ਪਰਿਭਾਸ਼ਿਤ ਕੀਤਾ।

ਜੀ.ਕੇ. ਨੇ ਕਿਹਾ ਕਿ ਸਾਨੂੰ ਸਿੱਖੀ ’ਤੇ ਮਾਣ ਹੈ, ਪਰ ਜਿਸ ਤਰੀਕੇ ਨਾਲ ਛੱਤਰਪਤੀ ਸ਼ਿਵਾਜੀ ਤੇ ਮਹਾਰਾਣਾ ਪ੍ਰਤਾਪ ਨੂੰ ਭਾਰਤ ਦੇ ਲੋਕ ਜਾਣਦੇ ਹਨ ਉਤਨਾ ਉਸੇ ਸਮੇਂ ਦੌਰਾਨ ਬਾਦਸ਼ਾਹ ਰਹੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਨਹੀਂ ਜਾਣਦੇ। ਆਪਣੇ ਹੀ ਕੌਮ ਦੇ ਕੁੱਝ ਲੋਕਾਂ ਵੱਲੋਂ ਯਾਦਗਾਰ ਬਣਾਉਣ ’ਤੇ ਕੀਤੇ ਜਾ ਰਹੇ ਕਿੰਤੂ-ਪ੍ਰੰਤੂ ਨੂੰ ਮੰਦਭਾਗਾ ਦੱਸਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਦਿੱਲੀ ਕਮੇਟੀ ਵੱਲੋਂ ਕੌਮ ਦੀਆਂ ਉਸਾਰੀਆਂ ਜਾ ਰਹੀਆਂ ਯਾਦਗਾਰਾਂ ਲਈ ਜੈਕਾਰਿਆਂ ਦੀ ਗੂੰਜ ਵਿੱਚ ਸਮਰਥਨ ਵੀ ਮੰਗਿਆ। ਸੰਗਤਾਂ ਵੱਲੋਂ ਦੋਹਾਂ ਬਾਹਵਾਂ ਖੜ੍ਹੀਆਂ ਕਰਕੇ ਕਮੇਟੀ ਦੇ ਫੈਸਲੇ ਦੀ ਪੋ੍ਰੜ੍ਹਤਾ ਕੀਤੀ ਗਈ। ਜੀ.ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਬਾ ਬਘੇਲ ਸਿੰਘ ਸਿੱਖ ਹੈਰੀਟੇਜ ਮਿਊਜ਼ਿਅਮ ਨੂੰ 3ਡੀ ਬਣਾਉਣ ਵਾਸਤੇ ਸਨ ਫਾਊਂਡੇਸ਼ਨ ਦੇ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਸ਼ੁਰੂ ਕੀਤੇ ਜਾ ਰਹੇ ਕੰਮ ਦੀ ਜਾਣਕਾਰੀ ਵੀ ਸੰਗਤਾਂ ਸਾਹਮਣੇ ਰੱਖੀ।

ਘੱਟ ਗਿਣਤੀ ਕੌਮਾਂ ਲਈ ਸਰਕਾਰੀ ਸਕੀਮਾਂ ਦਾ ਫਾਇਦਾ ਕਮੇਟੀ ਵੱਲੋਂ ਨਿਜੀ ਤੌਰ ’ਤੇ ਹਾਲੇ ਤੱਕ ਦਫ਼ਤਰਾਂ ਰਾਹੀਂ ਦੇਣ ਦੇ ਕੀਤੇ ਗਏ ਉਪਰਾਲਿਆਂ ਦੀ ਕੜ੍ਹੀ ਵਿੱਚ ਹੁਣ ਮਾਇਨੋਰਟੀ ਸੈਲ ਦੀ ਵੈਬਸਾਈਟ ਰਾਹੀਂ ਸੰਗਤਾਂ ਨੂੰ ਆਨ ਲਾਈਨ ਜਾਣਕਾਰੀ ਦੇਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਵਿਦੇਸ਼ਾਂ ’ਚ ਪੜ੍ਹਾਈ ਕਰਨ ਦੇ ਇੱਛੁਕ ਸਿੱਖ ਬੱਚਿਆਂ ਵਾਸਤੇ ਇਨ੍ਹਾਂ ਸਕੀਮਾਂ ਰਾਹੀਂ 15 ਲੱਖ ਤੱਕ ਦਾ ਲੋਨ 4 ਫੀਸਦੀ ਵਿਆਜ ਦਰ ’ਤੇ ਮਿਲਣ ਦੀ ਵੀ ਜੀ.ਕੇ. ਨੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕੌਮ ਦੀਆਂ ਬਣਾਈਆਂ ਗਈਆਂ ਸੈਂਕੜੇ ਕਰੋੜ ਦੀਆਂ ਯਾਦਗਾਰਾਂ ਤੋਂ ਬਾਅਦ ਹੁਣ ਦਿੱਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਕਮੇਟੀ ਵੱਲੋਂ ਮਹਿਰੋਲੀ ਵਿਖੇ ਬਣਾਈ ਜਾ ਰਹੀ ਯਾਦਗਾਰ ’ਚ ਵੀ ਲਗਭਗ 50 ਲੱਖ ਰੁਪਏ ਦਾ ਸਹਿਯੋਗ ਦੇਣ ਦਾ ਪੰਜਾਬ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਗੱਲਬਾਤ ਦਾ ਹਵਾਲਾ ਵੀ ਸੰਗਤਾਂ ਨੂੰ ਦਿੱਤਾ।

ਸਿਰਸਾ ਨੇ ਅਗਲੇ ਸਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸੂਬਾ ਪੱਧਰੀ ਸਮਾਗਮਾਂ ਲਈ ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਰਾਂਖਵੇਂ ਰੱਖਣ ਦੀ ਜਾਣਕਾਰੀ ਸੰਗਤਾਂ ਨੂੰ ਦਿੰਦੇ ਹੋਏ ਦਿੱਲੀ ਕਮੇਟੀ ਵੱਲੋਂ ਅੱਜ ਤੋਂ ਗੁਰੂ ਸਾਹਿਬ ਦੇ ਅਰਧ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਕਰਨ ਦਾ ਵੀ ਐਲਾਨ ਕੀਤਾ। ਸਿਰਸਾ ਨੇ ਕਿਹਾ ਕਿ ਜਿਹੜੀ ਸਰਦਾਰੀ ਨਵਾਬਾਂ ਤੇ ਰਾਜਿਆਂ ਦੇ ਘਰ ਜੰਮਕੇ ਮਿਲਦੀ ਸੀ, ਉਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ’ਤੇ ਤਰਸ ਖਾਕੇ ਨਿਵੇਕਲਾ ਸਰੂਪ ਸਰਦਾਰੀ ਬਖਸ਼ੀ। ਨੌਜੁਆਨਾਂ ਨੂੰ ਗੁਰਮਤਿ ਸਮਾਗਮਾਂ ਦਾ ਹਿੱਸਾ ਬਣਨ ਲਈ ਪ੍ਰੇਰਣ ਦੀ ਵੀ ਸਿਰਸਾ ਨੇ ਸੰਗਤਾਂ ਨੂੰ ਅਪੀਲ ਕੀਤੀ। ਸਿਆਸਤ ਦੇ ਮੱਦੇਨਜ਼ਰ ਧਾਰਮਿਕ ਕਮੇਟੀਆਂ ਦੇ ਪ੍ਰਬੰਧ ’ਤੇ ਸਿਆਸਤਦਾਨਾਂ ਵੱਲੋਂ ਕੀਤੀ ਜਾਂਦੀ ਨੁਕਤਾਚੀਨੀ ਨੂੰ ਬੇਲੋੜਾ ਕਰਾਰ ਦਿੰਦੇ ਹੋਏ ਸਿਰਸਾ ਨੇ ਇਸ ਕਰਕੇ ਗੁਰੂ ਘਰ ਦੇ ਪ੍ਰਤੀ ਸ਼ਰਧਾ ਰੱਖਣ ਵਾਲੀਆਂ ਸੰਗਤਾਂ ਦੇ ਮਨਾਂ ਵਿੱਚ ਸ਼ੰਸੇ ਪੈਦਾ ਹੋਣ ਦਾ ਵੀ ਖਦਸਾ ਜਤਾਇਆ।

ਬਿਨ੍ਹਾਂ ਕਿਸੇ ਦਾ ਨਾਮ ਲਏ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਪਿਕਨਿਕ ਸਪੋਟ ਵਜੋਂ ਪ੍ਰਚਾਰਣ ਵਾਲੇ ਸਿਆਸੀ ਆਗੂਆਂ ਨੂੰ ਵੀ ਆਪਣੇ ਨਿਸ਼ਾਨੇ ’ਤੇ ਲਿਆ। ਸਿਰਸਾ ਨੇ ਸੁਆਲ ਕੀਤੇ ਕਿ ਇਸ ਗੱਲ ਦਾ ਫੈਸਲਾ ਕਿਵੇਂ ਹੋਵੇਗਾ ਕਿ ਸੰਗਤ ’ਚ ਸ਼ਾਮਿਲ ਜਿਸ ਸਖਸ਼ ਨੇ ਗੁਰੂ ਘਰ ਦੇ ਵਿਹੜੇ ’ਚ ਆਪਣੇ ਪਰਿਵਾਰ ਜਾਂ ਮਿੱਤਰਾਂ ਨਾਲ ਜੋ ਫੋਟੋ ਲਈ ਹੈ, ਉਸ ਦੇ ਪਿੱਛੇ ਕੋਈ ਬੁਰੀ ਭਾਵਨਾ ਹੈ”;ਵਸ ਜੇਕਰ ਕੋਈ ਗੈਰ ਸਿੱਖ ਸ਼ਰਧਾਵੱਸ ਗੁਰੂ ਘਰ ਵਿੱਚ ਆਪਣੇ ਪਰਿਵਾਰ ਨਾਲ ਯਾਦਗਾਰ ਫੋਟੋ ਖਿਚਵਾਉਂਦਾ ਹੈ ਤਾਂ ਇਸ ਵਿੱਚ ਕੀ ਗਲਤ ਹੈ”;ਵਸ ਸਿਰਸਾ ਨੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਇਆਂ ਕਮੇਟੀ ਵੱਲੋਂ ਪਹਿਲੀ ਵਾਰ ਲਗਾਤਾਰ 3 ਦਿਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਾਮ ਦੇ ਦੀਵਾਨਾਂ ਦੌਰਾਨ ਵਿਸ਼ੇਸ਼ ਕਵੀ ਦਰਬਾਰ, ਢਾਡੀ ਦਰਬਾਰ ਤੇ ਕਵਿਸ਼ਰੀ ਦਰਬਾਰ ਕਰਵਾਏ ਗਏ ਤਾਂ ਕਿ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੀਆਂ ਗਈ ਕੌਮ ਦੀਆਂ ਰਿਵਾਇਤੀ ਬੌਧਿਕ ਤਾਕਤਾਂ ਬਾਰੇ ਸੰਗਤਾਂ ਜਾਣੂੰ ਹੋ ਸਕਣ।

ਕਮੇਟੀ ਵੱਲੋਂ ਇਸ ਮੌਕੇ ਸਾਬਤ ਸੂਰਤ ਸਿੱਖ ਵਜੋਂ ਵਿਦੇਸ਼ ’ਚ ਮਾਡਲਿੰਗ ਕਰਨ ਵਾਲੇ ਮਾਣਕ ਸਿੰਘ ਅਤੇ 14 ਸਾਲ ਦੇ ਸਾਬਤ ਸੂਰਤ ਬਾਕਸਰ ਅਰਸ਼ਦੀਪ ਸਿੰਘ ਵੱਲੋਂ ਸੋਨ ਤਗਮਾ ਜਿੱਤਕੇ ਆਉਣ ਦਾ ਸਨਮਾਨ ਵੀ ਕੀਤਾ ਗਿਆ। ਅਰਸ਼ਦੀਪ ਨੂੰ ਭਵਿੱਖ ਦੀ ਕੋਚਿੰਗ ਅਤੇ ਪੜ੍ਹਾਈ ਲਈ ਸਨ ਫਾਊਡੇਸ਼ਨ ਵੱਲੋਂ ਸਹਿਯੋਗ ਦੇਣ ਦੀ ਵੀ ਹਾਮੀ ਭਰੀ ਗਈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਤੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ ਨੇ ਸਟੇਜ ਸਕੱਤਰ ਦੀ ਸੇਵਾ ਬਾਖ਼ੂਬੀ ਨਿਭਾਈ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਰਵੇਲ ਸਿੰਘ, ਹਰਵਿੰਦਰ ਸਿੰਘ ਕੇ.ਪੀ., ਗੁਰਮੀਤ ਸਿੰਘ ਲੁਬਾਣਾ, ਗੁਰਦੇਵ ਸਿੰਘ ਭੋਲਾ, ਇੰਦਰਜੀਤ ਸਿੰਘ ਮੌਂਟੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਅਤੇ ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ ਤੇ ਗੁਰਮੀਤ ਸਿੰਘ ਫੈਡਰੇਸ਼ਨ ਮੌਜ਼ੂਦ ਸਨ।