ਪਾਕਿਸਤਾਨ ਨੇ ਪਹਿਲਾ ਟੀ-20 ਮੈਚ ਜਿੱਤਿਆ

IMG_2143ਦੂਜਾ ਮੈਚ 17 ਜਨਵਰੀ ਨੂੰ ਹੈਮਿਲਟਨ ਵਿਖੇ
ਆਕਲੈਂਡ – ਇੱਥੇ ਈਡਨ ਪਾਰਕ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਮੇਜ਼ਬਾਨ ਟੀਮ ਨਿਊਜ਼ੀਲੈਂਡ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਮਹਿਮਾਨ ਟੀਮ ਪਾਕਿਸਤਾਨ ਨੇ ਕੀਵੀ ਟੀਮ ਨੂੰ 16 ਦੌੜਾਂ ਨਾਲ ਹਰਾਇਆ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਉੱਤੇ 171 ਦੌੜਾਂ ਬਣਾਈਆਂ ਜਿਸ ਵਿੱਚ ਸਲਾਮੀ ਬੱਲੇਬਾਜ਼ ਮੁਹੰਮਦ ਹਾਫ਼ਿਜ਼ ਨੇ 61, ਉਮਰ ਅਕਮਲ ਨੇ 24 ਅਤੇ ਸ਼ਾਹਿਦ ਅਫਰੀਦੀ ਨੇ 8 ਗੇਂਦਾ ਉੱਤੇ 23 ਦੌੜਾਂ ਦੀ ਪਾਰੀ ਖੇਡੀ। ਕੀਵੀ ਗੇਂਦਬਾਜ਼ ਐਡਮ ਮਿਲਨ ਨੇ 4 ਅਤੇ ਮਾਈਕਲ ਸੈਂਟੇਨਰ ਨੇ 2 ਵਿਕਟਾਂ ਲਈਆਂ।
172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਟੀਮ 155 ਦੌੜਾਂ ਹੀ ਬਣਾ ਸੱਕੀ ਅਤੇ 16 ਦੌੜਾਂ ਦੇ ਫ਼ਰਕ ਨਾਲ ਮੈਚ ਹਾਰ ਗਈ। ਕੀਵੀ ਟੀਮ ਵੱਲੋਂ ਕੈਨ ਵਿਲੀਅਮਸਨ ਨੇ ਨਾਬਾਦ 70 ਅਤੇ ਕੋਲੀਨ ਮੂਨਰੋ 56 ਦੌੜਾਂ ਦਾ ਯੋਗਦਾਨ ਪਾਇਆ। ਬਾਕੀ ਕੋਈ ਵੀ ਕੀਵੀ ਖਿਡਾਰੀ ਪਾਕਿਸਤਾਨ ਗੇਂਦਬਾਜ਼ਾਂ ਅੱਗੇ ਟਿੱਕ ਨਾ ਸਕਿਆ। ਪਾਕਿਸਤਾਨ ਗੇਂਦਬਾਜ਼ ਵਹਾਬ ਰਿਆਜ਼ ਨੇ 3, ਸ਼ਾਹਿਦ ਅਫਰੀਦੀ ਅਤੇ ਉਮਰ ਗੁੱਲ ਨੇ 2-2 ਵਿਕਟਾਂ ਲਈਆਂ। ਪਾਕਿਸਤਾਨ ਕਪਤਾਨ ਸ਼ਾਹਿਦ ਅਫਰੀਦੀ ਨੂੰ ਆਲ-ਰਾਊਂਡ ਪ੍ਰਦਰਸ਼ਨ ਦੇ ਕਰਕੇ ‘ਮੈਨ ਆਫ਼ ਦੀ ਮੈਚ’ ਐਲਾਨਿਆ ਗਿਆ।
ਹੁਣ ਪਾਕਿਸਤਾਨ ਟੀਮ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੋ ਗਿਆ ਹੈ। ਹੁਣ ਲੜੀ ਦਾ ਦੂਜਾ ਮੈਚ 17 ਜਨਵਰੀ ਨੂੰ ਹੈਮਿਲਟਨ ਵਿਖੇ ਖੇਡਿਆ ਜਾਵੇਗਾ।