ਦੇਸ਼ ਭਰ ‘ਚ ਠੰਡ ਨੇ ਜ਼ੋਰ ਫੜਿਆ

ਆਕਲੈਂਡ, 27 ਜੂਨ – ਸਰਦੀ ਦੇ ਜ਼ੋਰ ਫੜਨ ਨਾਲ ਹੁਣ ਜਾਪਦਾ ਹੈ ਕਿ ਵਿੰਟਰ ਨਿਸ਼ਚਿਤ ਰੂਪ ਤੋਂ ਆਕਲੈਂਡ ਅਤੇ ਸੈਂਟਰ ਨਾਰਥ ਆਈਸਲੈਂਡਸ ਦੇ ਇਲਾਕਿਆਂ ਅੰਦਰਲੀ ਹਵਾ ਵਿੱਚ ਹੈ, ਗੱਡੀਆਂ ਦੀਆਂ ਵਿੰਡਸਕਰੀਨਾਂ ਉੱਤੇ ਜੰਮੀ ਹੋਈ ਬਰਫ਼ ਇਸ ਦੇ ਸਬੂਤ ਹਨ। ਠੰਡ ਦੇ ਕਾਰਣ ਆਵਾਜਾਈ ਵਿੱਚ ਦੇਰੀ ਹੋ ਰਹੀ ਹੈ ਅਤੇ ਫਲਾਈਟਾਂ ਵੀ ਡਿਲੇ ਹੋ ਰਹੀਆਂ ਹਨ। ਇਸ ਕੜਾਕੇ ਦੀ ਠੰਡ ਵਿੱਚ ਗਰਮ ਕੱਪੜਿਆਂ, ਗਰਮ ਟੋਪੀਆਂ ਅਤੇ ਦਸਤਾਨਿਆਂ ਦੀ ਇਲਾਵਾ ਪਰਤਾਂ ਦੀ ਮੰਗ ਕਰਦੀ ਹੈ ।
ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਬਰਫ਼ ਜੰਮਣ ਅਤੇ ਬਹੁਤ ਘੱਟ ਤਾਪਮਾਨ ਹੋਣ ਦੀਆਂ ਖ਼ਬਰਾਂ ਹਨ, ਨੈਲਸਨ ਝੀਲਾਂ ਵਿੱਚ ਅੱਜ ਸਵੇਰੇ -6 ਸੈਂਟੀਗ੍ਰੇਡ ਤਾਪਮਾਨ ਸੀ ਅਤੇ ਨਾਰਥ ਆਈਸਲੈਂਡ ਦੇ ਵਾਇਉਰੂ ਵਿੱਚ -4.5 ਸੈਂਟੀਗ੍ਰੇਡ ਦੇ ਨਾਲ ਸਭ ਤੋਂ ਠੰਡਾ ਸਥਾਨ ਸੀ। ਮਾਊਂਟ ਕੁਕ ਵਿਲੈਜ ਵਿੱਚ -5.3 ਸੈਂਟੀਗ੍ਰੇਡ ਤੱਕ ਪਹੁੰਚ ਗਿਆ।
ਇੱਥੇ ਤੱਕ ਕਿ ਆਕਲੈਂਡ ਵਿੱਚ ਵੀ ਸਿਫ਼ਰ ਤਾਪਮਾਨ ਮਾਪਿਆ ਗਿਆ। ਅਰਦਮੋਰਏ ਵਿੱਚ -0.9 ਸੈਂਟੀਗ੍ਰੇਡ ਹੇਠਾਂ ਡਿੱਗਿਆ ਅਤੇ ਬਾਕੀ ਆਕਲੈਂਡ ਖੇਤਰ ਵਿੱਚ ਠੰਡ 2-4 ਸੈਂਟੀਗ੍ਰੇਡ ਦੇ ਆਸਪਾਸ ਰਹੀ। ਪਾਮਰਸਟਨ ਨਾਰਥ – ਬਾਉਂਡ ਉਡਾਣ ਵਿੱਚ ਇੱਕ ਘੰਟੇ ਲਈ ਦੇਰੀ ਹੋਈ ਕਿਉਂਕਿ ਜਹਾਜ਼ ਉੱਤੇ ਬਰਫ਼ ਪਈ ਹੋਇਆ ਸੀ। ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਦਿਨਾਂ ਵਿੱਚ ਠੰਡ ਹੋਰ ਵਧਣ ਦੇ ਆਸਾਰ ਹਨ।