ਦੇਸ਼ ਭਰ ‘ਚ ਵੱਧ ਦੇ ਕ੍ਰਾਈ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਡੇਅਰੀ ਮਾਲਕ ਤੇ ਕਾਰੋਬਾਰੀਆਂ ਵੱਲੋਂ ਰੋਸ ਮਾਰਚ

ਆਕਲੈਂਡ, 4 ਦਸੰਬਰ – ਦੇਸ਼ ਭਰ ‘ਚ ਕ੍ਰਾਈਮ ਦੇ ਵੱਧ ਦੇ ਮਾਮਲਿਆਂ ਨੂੰ ਵੇਖਦੇ ਹੋਏ ‘ਕ੍ਰਾਈ ਪ੍ਰਿਵੈਂਸ਼ਨ ਗਰੁੱਪ’ ਦੇ ਨਾਂਅ ਹੇਠ ਕਮਿਊਨਿਟੀ ਐਕਸ਼ਨ ਗਰੁੱਪ ਫ਼ਾਰ ਸੇਫ਼ਰ ਬਿਜ਼ਨਸਸ ਐਂਡ ਕਮਿਊਨਿਟੀਸ ਵੱਲੋਂ ਸਿਟੀ ਦੇ ਬ੍ਰਿਟੋਮਾਰਟ ਸਟੇਸ਼ਨ ਤੋਂ ਲੈ ਕੇ ਕਵੀਓ ਸਟਰੀਟ ਤੋਂ ਹੁੰਦੇ ਹੋਏ ਓਟੇਆ ਸੁਕੇਅਰ ਤੱਕ ਰੋਸ ਮਾਰਚ ਕੀਤਾ। ਜਿਸ ਵਿੱਚ ਵੱਖ-ਵੱਖ ਸਲੋਗਨ ਵਾਲੇ ਬੈਨਰ ਫੜੇ ਹੋਏ ਸਨ ਅਤੇ ‘ਚੇਂਜ ਦਿ ਲਾਅ’, ਇੰਗ ਇਜ਼ ਇੰਗ’ ਅਤੇ ‘ਵੀ ਵਾਂਟ ਜਸਟਿਸ’ ਦੇ ਨਾਅਰੇ ਲਾਉਂਦੇ ਹੋਏ ਸਰਕਾਰ ਪਾਸੋਂ ਅਪਰਾਧੀਆਂ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਅੱਕ ਆਕਲੈਂਡ ਤੋਂ ਇਲਾਵਾ ਹੈਮਿਲਟਨ ਤੇ ਕ੍ਰਾਈਸਟਚਰਚ ਵਿਖੇ ਵੀ ਡੇਅਰੀ ਅਤੇ ਛੋਟੇ ਕਾਰੋਬਾਰੀਆਂ ਨੇ ਰੋਸ ਰੈਲੀਆਂ ਤੇ ਪ੍ਰਦਰਸ਼ਨ ਕੀਤੇ ਗਏ।
ਇਸ ਰੋਸ ਮਾਰਚ ਵਿੱਚ ਨੈਸ਼ਨਲ, ਐਕਟ ਪਾਰਟੀ ਅਤੇ ਐਨਜ਼ੈੱਡ ਫਰਸਟ ਦੇ ਆਗੂ ਸ਼ਾਮਿਲ ਵੀ ਹੋਏ। ਉਨ੍ਹਾਂ ਵੀ ਸਰਕਾਰ ਨੂੰ ਅਪਰਾਧ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਰੱਖੀ ਅਤੇ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਅਗਵਾਈ ਵਿੱਚ ਸਰਕਾਰ ਬਣਦੀ ਹੈ ਤਾਂ ਉਹ ਕ੍ਰਾਈ ਦੀਆਂ ਘਟਨਾਵਾਂ ਨੂੰ ਨੱਥ ਪਾਉਣਗੇ। ਇਨ੍ਹਾਂ ਵੱਖ-ਵੱਖ ਪਾਰਟੀਆਂ ਦੇ ਬੁਲਾਰਿਆਂ ਨੇ ਇਸ ਵੱਧ ਦੇ ਕ੍ਰਾਈ ਨੂੰ ਰੋਕਣ ਲਈ ਆਪਣੇ-ਆਪਣੇ ਨਜ਼ਰੀਏ ਤੋਂ ਕਾਨੂੰਨ ਬਣਾਉਣ ਦੀ ਪੇਸ਼ਕਸ਼ ਕੀਤੀ। ਇਨ੍ਹਾਂ ਪਾਰਟੀ ਨੇ ਬੁਲਾਰਿਆਂ ਤੋਂ ਇਲਾਵਾ ਵੱਖ-ਵੱਖ ਕਮਿਊਨਿਟੀ ਦੇ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਤੇ ਸੁਝਾਓ ਦੇਣ ਦੇ ਨਾਲ-ਨਾਲ ਅਪਰਾਧੀਆਂ ਵਿਰੁੱਧ ਸਰਕਾਰ ਪਾਸੋਂ ਜਲਦੀ ਤੋਂ ਜਲਦੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ।ਇਸ ਮੌਕੇ ਪਿਛਲੇ ਦਿਨੀਂ ਮਾਰੇ ਗਏ ਡੇਅਰੀ ਵਰਕਰ ਜਨਕ ਪਟੇਲ ਲਈ ਇੱਕ ਮਿੰਟ ਦਾ ਸਾਈਲੈਂਸ ਵੀ ਰੱਖਿਆ ਗਿਆ।