ਫੀਫਾ ਵਰਲਡ ਕੱਪ: ਫਰਾਂਸ ਕੁਆਰਟਰ ਫਾਈਨਲ ਵਿੱਚ ਦਾਖ਼ਲ, ਪੋਲੈਂਡ ਨੂੰ 3-1 ਨਾਲ ਹਰਾਇਆ

ਦੋਹਾ, 4 ਦਸੰਬਰ – ਮੌਜੂਦਾ ਚੈਂਪੀਅਨ ਫਰਾਂਸ ਅੱਜ ਇਥੇ ਪੋਲੈਂਡ ਨੂੰ 3-1 ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲ ਹੋ ਗਿਆ। ਫਰਾਂਸ ਲਈ ਟੀਮ ਦੇ ਸਟਾਰ ਖਿਡਾਰੀ ਕਾਇਲੇ ਮਬਾਪੇ ਨੇ 2 ਜਦੋਂ ਕਿ 1 ਗੋਲ ਓ.ਗਿਰਾਊਡ ਨੇ ਕੀਤਾ। ਪੋਲੈਂਡ ਲਈ ਲੈਵਨਡੋਵਸਕੀ ਨੇ ਦੂਜੇ ਅੱਧ ਦੇ ਵਾਧੂ ਸਮੇਂ (90+9) ਵਿੱਚ ਟੀਮ ਦਾ ਖਾਤਾ ਖੋਲ੍ਹਿਆ। ਫਰਾਂਸ ਲਈ ਗਿਰਾਊਡ ਨੇ 44ਵੇਂ ਮਿੰਟ ਤੇ ਮਬਾਪੇ ਨੇ 74ਵੇਂ ਮਿੰਟ ਅਤੇ ਦੂਜੇ ਅੱਧ ਦੇ ਵਾਧੂ ਸਮੇਂ (90+1) ਵਿੱਚ ਗੋਲ ਕੀਤੇ।