ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ ਪ੍ਰਭਾਵਿਤ ਤੇ ਸੰਭਾਵਿਤ ਮਾਮਲਿਆਂ ਦੀ ਗਿਣਤੀ 368 ਹੋਈ

ਆਕਲੈਂਡ, 26 ਮਾਰਚ – ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 368 ਤੱਕ ਪਹੁੰਚ ਗਈ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ‘ਕੋਵਿਡ -19’ ਦੇ 85 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 76 ਪੁਸ਼ਟੀ ਕੀਤੇ ਕੇਸ ਹਨ ਅਤੇ 9 ਨਵੇਂ ਸੰਭਾਵਿਤ ਕੇਸ ਸ਼ਾਮਲ ਹਨ।
ਪੁਸ਼ਟੀ ਕੀਤੇ ਨਵੇਂ ਕੇਸਾਂ ਤੇ ਸੰਭਾਵਿਤ ਨੂੰ ਮਿਲਾ ਕੇ ਦੇਸ਼ ਵਿੱਚ ਹੁਣ ਤੱਕ ਕੁੱਲ ਗਿਣਤੀ 368 ਹੋ ਗਈ ਹੈ।
ਡਾਇਰੈਕਟਰ ਜਨਰਲ ਬਲੂਮਫੀਲਡ ਨੇ ਕਿਹਾ ਕਿ ਇੱਥੇ 37 ਲੋਕਾਂ ਨੇ ਰਿਕਵ ਕੀਤਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਹਸਪਤਾਲ ਵਿੱਚ 8 ਲੋਕ ਹਨ, ਇਨ੍ਹਾਂ ਵਿੱਚੋਂ 1 ਮਰੀਜ਼ ਸਖ਼ਤ ਦੇਖਭਾਲ ਵਿੱਚ ਹੈ।
ਜ਼ਿਕਰਯੋਗ ਹੈ ਦੁਨੀਆ ਭਰ ਵਿੱਚ ‘ਕੋਵਿਡ – 19’ ਦੇ ਕੇਸਾਂ ਦੀ ਗਿਣਤੀ 531,860 ਹੋ ਗਈ ਹੈ, ਮੌਤਾਂ ਦੀ ਗਿਣਤੀ 24,057 ਦੱਸੀ ਜਾ ਰਹੀ ਹੈ, ਪ੍ਰਭਾਵਿਤਾਂ ਦੀ ਗਿਣਤੀ 385,600 ਹੈ ਤੇ ਰਿਕਵਰ ਕਰਨ ਵਾਲਿਆਂ ਦੀ ਗਿਣਤੀ 122,203 ਹੈ।