ਨਿਊਜ਼ੀਲੈਂਡ ‘ਚ ਕੋਰੋਨਾਵਾਇਸ ਦੇ 20 ਮਾਮਲੇ ਹੋਏ

ਆਕਲੈਂਡ, 18 ਮਾਰਚ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਮੀਡੀਆ ਨੂੰ ਦੱਸਆਿ ਕਿ ਦੇਸ਼ ਵਿੱਚ ਕੋਵਡਿ -19 ਦੇ 8 ਨਵੇਂ ਕੇਸ ਸਾਹਮਣੇ ਆਏ ਹਨ – 1 ਕ੍ਰਾਈਸਟਚਰਚ, 2 ਵਇਕਾਟੋ, 1 ਇਨਵਰਕਾਰਗਲਿ ਅਤੇ 4 ਆਕਲੈਂਡ ਵਿੱਚ ਦੇ ਹਨ।
ਉਨ੍ਹਾਂ ਦੱਸਿਆ ਕਿ ਕੋਰੋਨਾਵਾਇਰਸ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਵਡਿ -19 ਦੇ ਕੁੱਲ ਕੇਸਾਂ ਦੀ ਗਣਿਤੀ 20 ਹੋ ਗਈ ਹੈ। ਉਹ ਸਾਰੇ ਜਨ੍ਹਾਂ ਦੇ ਵੇਰਵੇ ਪ੍ਰਾਪਤ ਹੋਏ ਹਨ ਉਹ ਸਵੈ-ਇਕੱਲਤਾ ਵਿੱਚ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੇਸਾਂ ਦੀ ਗਿਣਤੀ 20 ਹੋ ਜਾਣ ਤੋਂ ਬਾਅਦ ਕਿਹਾ ਕਿ ਉਹ ਨਿਊਜ਼ੀਲੈਂਡਰਾਂ ਨੂੰ ਘਰ ਪਰਤਣ ਤੇ ਸਵੈ-ਇਕੱਲਤਾ ਵਿੱਚ ਰਿਹਣ ਲਈ ਕਹਿ ਰਹੇ ਹਨ, ਭਾਵੇਂ ਉਹ ਸਖ਼ਤ ਯਾਤਰਾ ਦੀਆਂ ਪਾਬੰਦੀਆਂ ਲੱਗਣ ਤੋਂ ਪਹਿਲਾਂ ਆਏ ਹਨ। ਉਨ੍ਹਾਂ ਕੋਵਡਿ -19 ਦੇ ਸੰਭਾਵਿਤ ਪ੍ਰਕੋਪ ਦੇ ਬਾਰੇ ਵਿੱਚ ਸਖ਼ਤ ਚੇਤਾਵਨੀ ਵੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਦੇ ਲੋਕਾਂ ਨੂੰ ਘਰ ਤੋਂ ਕੰਮ ਕਰਨ, ਆਪਣੇ ਨੂੰ ਵੱਖ ਰੱਖਣ ਦੀ ਯੋਜਨਾ ਬਣਾਉਣ ਅਤੇ ਸਾਰੀਆਂ ਗੈਰ-ਜ਼ਰੂਰੀ ਯਾਤਰਾ ਰੱਦ ਕਰਨ ਦੀ ਲੋਡ਼ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਅੱਜ ਦੁਪਹਰਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਘਬਰਾਉਣ ਦਾ ਸਮਾਂ ਨਹੀਂ ਹੈ। ਇਹ ਤਆਿਰੀ ਦਾ ਸਮਾਂ ਹੈ। ਮੈਂ ਸਾਰਆਿਂ ਨੂੰ ਪੁੱਛਦੀ ਹਾਂ ਕਿ ਉਹ ਆਪਣੇ ਅਤੇ ਆਪਣੇ ਪਰਵਾਰ ਲਈ ਇਸ ਬਾਰੇ ਕੀ ਸੋਚਦੇ ਹਨ।
ਉਨ੍ਹਾਂ ਦੀਆਂ ਇਹ ਟਪਿਣੀਆਂ ਅੱਠ ਨਵੇਂ ਕੋਰੋਨਾਵਾਇਰਸ ਦੇ ਹੋਰ ਕੇਸਾਂ ਦੇ ਸਾਹਮਣੇ ਆਉਣ ਉੱਤੇ ਹੋਈ, ਸਾਰਿਆਂ ਦਾ ਮੰਨਣਾ ਹੈ ਕਿ ਇਹ ਸਾਰੇ ਨਿਊਜ਼ੀਲੈਂਡਰ ਵਦੇਸ਼ੀ ਯਾਤਰਾ ਤੋਂ ਵਾਪਸ ਪਰਤ ਰਹੇ ਸਨ, ਪੁਸ਼ਟੀ ਕੀਤੇ ਗੇ ਕੇਸਾਂ ਦੀ ਗਣਿਤੀ 20 ਹੋ ਗਈ ਹੈ।