ਐਨਜੈੱਡ ਸਿੱਖ ਸਪੋਰਟਸ ਕੰਪਲੈਕਸ ਟਾਕਾਨੀਨੀ ਦਾ ਉਦਘਾਟਨ ਸਮਾਗਮ ਮੁਲਤਵੀ

ਟਾਕਾਨੀਨੀ (ਆਕਲੈਂਡ), 19 ਮਾਰਚ – ਸੁਪਰੀਮ ਸਿੱਖ ਸੋਸਾਇਟੀ ਆਫ਼ ਨਿਊਜ਼ੀਲੈਂਡ ਵੱਲੋਂ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਬਣੇ ਗਏ ਐਨਜੈੱਡ ਸਿੱਖ ਸਪੋਰਟਸ ਕੰਪਲੈਕਸ ਦੇ ਸੰਬੰਧ ਵਿੱਚ 20 ਤੋਂ 22 ਮਾਰਚ ਤੱਕ ਹੋਣ ਵਾਲੇ ਉਦਘਾਟਨੀ ਸਮਾਗਮ ਹਾਲ ਦੀ ਘੜੀ ਮੁਲਤਵੀ ਕਰ ਦਿੱਤੇ ਹਨ। ਪ੍ਰਬੰਧਕਾਂ ਮੁਤਾਬਿਕ ਅਜਿਹਾ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਕਰਕੇ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਟਾਹੂਹ ਗੁਰਦੁਆਰਾ ਸਾਹਿਬ ਤੋਂ ਅਗਲੇ ਮਹੀਨੇ ਕੱਢੇ ਜਾਣ ਵਾਲੇ ਨਗਰ ਕੀਰਤਨ ਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੰਗਤ ਵੱਲੋਂ ਘਰੋਂ ਤਿਆਰ ਕੀਤਾ ਗਿਆ ਲੰਗਰ ਗੁਰੂਘਰ ‘ਚ ਨਾ ਲਿਆਉਣ ਦੀ ਅਪੀਲ ਵੀ ਕੀਤੀ ਹੈ, ਜਦੋਂ ਤੱਕ ਪ੍ਰਬੰਧਕ ਕਮੇਟੀ ਅਗਲੀਆਂ ਹਦਾਇਤਾਂ ਨਹੀਂ ਜਾਰੀ ਕਰਦੀ। ਉਨ੍ਹਾਂ ਕਿਹਾ ਕਿ ਗੁਰੂਘਰ ਦੀ ੧੫ਵੀਂ ਵਰ੍ਹੇਗੰਢ ਸਬੰਧੀ ਧਾਰਮਿਕ ਸਮਾਗਮ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ।