ਨੇਕ ਵਿਚਾਰਾਂ ਵਾਲੇ, ਮਿੱਠ ਬੋਲੜੇ ਅਤੇ ਖੁਸ਼ ਦਿਲ ਇਨਸਾਨ ਸਨ ਸਵ. ਈਦੂ ਖਾਨ

ਇਨਸਾਨ ਵਲੋਂ ਆਪਣੇ ਜੀਵਨ ਵਿਚ ਕੀਤੇ ਹੋਏ ਚੰਗੇ ਕਾਰਜਾਂ ਅਤੇ ਵਧੀਆ ਸੁਭਾਅ ਸਦਕਾ ਹੀ ਉਸਦੇ ਮਰਨ ਤੋਂ ਬਾਅਦ ਵੀ ਲੋਕ ਹਮੇਸ਼ਾਂ ਉਸ ਨੂੰ ਸਦਾ ਯਾਦ ਕਰਦੇ ਹਨ। ਅਜਿਹੀ ਹੀ ਸ਼ਖਸੀਅਤ ਦੇ ਮਾਲਕ ਸਨ ਈਦੂ ਖਾਨ ਜੀ, ਜੋ ਬਹੁਤ ਹੀ ਮਿੱਠ ਬੋਲੜੇ, ਨੇਕ ਵਿਚਾਰਾਂ, ਖੁਸ਼ ਦਿਲ ਅਤੇ ਰੱਬ ਦੀ ਰਜ਼ਾ ‘ਚ ਰਹਿਣ ਵਾਲੇ ਇਨਸਾਨ ਸਨ। ਆਪਣੇ ਸਾਰੇ ਜੀਵਨ ਦੌਰਾਨ ਉਨ੍ਹਾਂ ਹੱਕ ਸੱਚ ਦੀ ਕਮਾਈ ਕਰਦੇ ਹੋਏ ਆਪਣੇ ਪਰਿਵਾਰ ਅਤੇ ਲੋਕਾਂ ਦੀ ਸੇਵਾ ਕੀਤੀ।ਇਸ ਦੁੱਖ ਦੀ ਘੜੀ ਵਿੱਚ ਗਾਇਕ ਗਿੱਪੀ ਗਰੇਵਾਲ, ਐਮੀ ਵਿਰਕ, ਹਰਜੀਤ ਹਰਮਨ, ਗੁਰਨਾਮ ਭੁੱਲਰ, ਗੁਰਪ੍ਰੀਤ ਘੂੱਗੀ, ਕਰਮਜੀਤ ਅਨਮੋਲ, ਇੰਦਰਜੀਤ ਨਿੱਕੂ, ਅਫਸਾਨਾ ਖਾਨ, ਮਲਕੀਤ ਰੌਣੀ, ਗਗਨ ਕੋਕਰੀ, ਕਮਲ ਖਾਨ, ਅਵਨੀਤ ਕਾਕੂ, ਅਮਨ ਸ਼ੂਧ, ਵਿਵੇਕ ਓਹਰੀ, ਦਿਨੇਸ਼ ਔਲਖ, ਹਰਜਿੰਦਰ ਸਿੰਘ ਪੀਟੀ ਸੀ, ਮਨੋਜ ਸਭਰਵਾਲ, ਡੀ ਐੱਸ ਪੀ ਮੋਹਾਲੀ ਹਰਵਿੰਦਰਪਾਲ ਸਿੰਘ, ਧਰਮਵੀਰ ਸਿੰਘ ਪੋਲੀਵੁੱਡ ਪੋਸਟ, ਅਰਵਿੰਦਰਪਾਲ ਕੌਰ ਅਕਾਲ ਅਕੈਡਮੀ, ਅੰਮ੍ਰਿਤ ਪ੍ਰੀਤ, ਤਾਨਵੀ ਨਾਗੀ, ਸਚਿਨ ਅਹੂਜਾ, ਪ੍ਰੀਤ ਹਰਪਾਲ, ਮੈਡਮ ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸ਼ੀਮਾ ਕੌਸ਼ਲ ਅਤੇ ਅਨਿਤਾ ਮੀਤ ਆਦਿ ਸਮੇਤ ਸਮੂਹ ਕਲਾਕਾਰ ਭਾਈਚਾਰੇ ਤੋਂ ਇਲਾਵਾ ਹੋਰ ਵੀ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਨਿਸ਼ਾ ਬਾਨੋ,ਸਮੀਰ ਮਾਹੀ ਅਤੇ ਉਨਾਂ ਦੇ ਸਮੂਹ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸਵ. ਈਦੂ ਖਾਨ ਜੀ ਵਲੋਂ ਆਪਣੇ ਬੱਚਿਆਂ ਨੂੰ ਦਿੱਤੇ ਚੰਗੇ ਸੰਸਕਾਰਾਂ ਤੇ ਸਿੱਖਿਆ ਸਦਕਾ ਹੀ ਅੱਜ ਉਨਾਂ ਦੀ ਧੀ ਨਿਸ਼ਾ ਬਾਨੋ ਆਪਣੀ ਗਾਇਕੀ ਅਤੇ ਅਦਾਕਾਰੀ ਸਦਕਾ ਪੋਲੀਵੁੱਡ ਦੀ ਦੁਨੀਆਂ ਵਿਚ ਚੰਗਾ ਨਮਾਣਾ ਖੱਟ ਰਹੀ ਹੈ। ਬੀਤੀ 15 ਜੂਨ 2023 ਨੂੰ ਈਦੂ ਖਾਨ ਜੀ ਦਾ ਇੰਤਕਾਲ ਹੋ ਗਿਆ ਹੈ, ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਮੱਗਫਿਰਤ ਦੀ ਦੁਆ ਅੱਜ 18 ਜੂਨ 2023 ਦਿਨ ਐਤਵਾਰ ਨੂੰ ਸਵੇਰੇ 9 ਵਜੇ ਸਾਂਤੀ ਭਵਨ ਨੇੜੇ ਸ਼ਬਜੀ ਮੰਡੀ ਮਾਨਸਾ ਵਿਖੇ ਹੋਵੇਗੀ।
ਹਰਜਿੰਦਰ ਸਿੰਘ ਜਵੰਦਾ