ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਤੀਂ ਲੰਘੀਆਂ
ਮੈਂ ਹਵਾਵਾਂ ਨੂੰ ਪੁੱਛਿਆ,
ਨੀਂ ਦੱਸੋ, ਮੈਨੂੰ ਵੀ ਕਰਦਾ ਕੋਈ ਯਾਦ |

ਹਵਾਵਾਂ ਹੱਸੀਆਂ ਤੇ ਬੋਲੀਆਂ,
ਤੂੰ ਜਿਸ ਨੂੰ ਮਿਲਣਾ,
ਉਹ ਰਾਹਾਂ ਬਹੁਤ ਲੰਮੀਆਂ |

ਮੈਂ ਆਖਿਆ,
ਖਿਦਮਤ ਖੁਦਾ ਦੀ,
ਜਿਨ੍ਹਾਂ ਰਾਹਾਂ ‘ਤੇ ਤੁਰਨਾ ਉਹ ਰਾਹਾਂ,
ਰੱਬ ਵਲੋਂ ਗਈਆਂ ਨੇ ਘੱਲੀਆਂ |

ਮੈਂ ਟੁਰਾਂਗੀ ਤੇ ਟੁਰਦੀ ਰਹਾਂਗੀਂ,
ਆਖਿਰ ਪੱਥਰਾਂ ਨੂੰ ਚੀਰ ਕੇ,
ਸਾਗਰ ਵਿਚ ਜਾ ਮਿਲਾਂਗੀ |

ਹਵਾਵਾਂ ਹੱਸੀਆਂ ਤੇ ਬੋਲੀਆਂ,
ਮੁਹੱਬਤਾਂ ਵੀ ਬੜੀਆਂ ਹੁੰਦੀਆਂ ਭੋਲੀਆਂ,
ਰੱਬ ਆਖਿਰਾਂ ਨੂੰ ਭਰ ਦਿੰਦਾ ਝੋਲੀਆਂ |

ਜਦ ਉਹ ਛੂਹ ਕੇ ਲੰਘੀਆਂ,
ਮੇਰੇ ਜਿਸਮ ਤੇ ਲੂ-ਲੂ ਸੀ,
ਮੇਰੀ ਰੂਹ ਨੂੰ ਰੱਬ ਦਾ,
ਆ ਰਿਹਾ ਸਰੂਰ ਸੀ |
ਮੁੱਖ ‘ਤੇ ਵੀ ”ਬਲਜਿੰਦਰ” ਦੇ,
ਕੋਈ ਵੱਖਰਾ ਹੀ ਨੂਰ ਸੀ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278