ਪਟਿਆਲਾ ਵਿਰਾਸਤ ਦੇ ਰੰਗ ਪੁਸਤਕ ਮੁੱਖ ਮੰਤਰੀ ਨੂੰ ਭੇਂਟ

ਉਜਾਗਰ ਸਿੰਘ ਆਪਣੀ ਪੁਸਤਕ ਪਟਿਆਲਾ ਵਿਰਾਸਤ ਦੇ ਰੰਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਭੇਂਟ ਕਰਦੇ ਹੋਏ

ਪਟਿਆਲਾ, 2 ਜੁਲਾਈ – ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਆਪਣੀ ਪੁਸਤਕ ‘ਪਟਿਆਲਾ ਵਿਰਾਸਤ ਦੇ ਰੰਗ’ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਂਟ ਕੀਤੀ। ਇਹ ਪੁਸਤਕ ਪਟਿਆਲਾ ਰਿਆਸਤ ਵਿੱਚ ਸਮਾਜ ਸੇਵਾ, ਸਭਿਆਚਾਰ, ਸਿਆਸਤ, ਕਲਾ, ਸੰਗੀਤ, ਵਿਦਿਅਕ, ਸਾਹਿਤਕ, ਇਤਿਹਾਸ, ਧਾਰਮਿਕ, ਪੱਤਰਕਾਰੀ ਅਤੇ ਹੋਰ ਸ਼ੋਹਬਿਆਂ ਵਿੱਚ ਨਾਮਣਾ ਖੱਟਣ ਵਾਲੀਆਂ ਮਹਾਨ ਹਸਤੀਆਂ ਬਾਰੇ ਲਿਖੀ ਗਈ ਹੈ, ਜਿਨ੍ਹਾਂ ਨੇ ਵਿਲੱਖਣ ਸੇਵਾ ਕਰਕੇ ਮਾਨਵਤਾ ਦਾ ਦਿਲ ਜਿੱਤਿਆ ਹੈ। ਇਸ ਪੁਸਤਕ ਵਿੱਚ 53 ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਜਾਗਰ ਸਿੰਘ ਦੀਆਂ ਨੌਕਰੀ ਵਿਚੋਂ ਸੇਵਾ ਮੁਕਤੀ ਤੋਂ ਬਾਅਦ 8 ਪੁਸਤਕਾਂ ਹੁਣ ਤੱਕ ਪ੍ਰਕਾਸ਼ਤ ਹੋ ਚੁੱਕੀਆਂ ਹਟ। ਕੈਪਟਨ ਅਮਰਿੰਦਰ ਸਿੰਘ ਨੇ ਪੁਸਤਕ ਦੀ ਪ੍ਰਕਾਸ਼ਨਾ ‘ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਉਜਾਗਰ ਸਿੰਘ ਨੂੰ ਵਧਾਈ ਦਿੱਤੀ।