ਪਾਕਿਸਤਾਨ ਨੂੰ ਵਿਸ਼ਵ ਕੱਪ ‘ਚ ਪਹਿਲੀ ਜਿੱਤ ਨਸੀਬ ਹੋਈ

IndiaTvf04f6d_teampakistanਬ੍ਰਿਸਬੇਨ, 1 ਮਾਰਚ – ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 20 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ‘ਚ ਆਪਣਾ ਪਹਿਲਾ ਮੈਚ ਜਿਤਿਆ। ਪਾਕਿਸਤਾਨ ਨੂੰ ਜਿੱਤ ਦਿਵਾਉਣ ਵਿੱਚ ਆਲ ਰਾਊਂਡਰ  ਵਹਾਬ ਰਿਆਜ਼ ਅਤੇ ਗੇਂਦਬਾਜ਼ ਮੁਹੰਮਦ ਇਰਫਾਨ ਦੀ ਪ੍ਰਮੁੱਖ ਭੂਮਿਕਾ ਰਹੀ। ਇਕ ਵੇਲਾ ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਹੁਣ ਜ਼ਿੰਬਾਬਵੇ ਤੋਂ ਵੀ ਹਾਰ ਜਾਏਗਾ ਪਰ ਪਾਕਿਸਤਾਨ ਗੇਂਦਬਾਜ਼ ਮੁਹੰਮਦ ਇਰਫਾਨ ਤੇ ਵਹਾਬ ਰਿਆਜ਼ ਨੇ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਦੇ ਪੈਰ ਨਹੀਂ ਲੱਗਣ ਦਿੱਤੇ। ਜ਼ਿੰਬਾਬਵੇ ਵੱਲੋਂ ਟੇਲਰ (50), ਸੀਨ ਵਿਲੀਅਮਜ਼ (33), ਹੈਮਿਲਟਨ (29) ਅਤੇ ਕਪਤਾਨ ਐਲਟਨ ਚਿੰਗੁਵੁਰਾ (35) ਨੇ ਚੰਗੀ ਖੇਡ ਖੇਡੀ ਪਰ ਉਹ ਮੈਚ ਨਾ ਜਿਤਾ ਸੱਕੇ।
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟ ‘ਤੇ 235 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਮਿਲੇ ਘੱਟ ਦੌੜਾਂ ਦੇ ਟੀਚੇ ਨੂੰ ਹਾਸਿਲ ਕਰਨ ਉੱਤਰੀ ਜ਼ਿੰਬਾਬਵੇ ਦੀ ਪੂਰੀ ਟੀਮ 49.4 ਓਵਰਾਂ ਵਿੱਚ 215 ਦੌੜਾਂ ‘ਤੇ ਆਊਟ ਹੋ ਗਈ। ਇਸ ਤਰ੍ਹਾਂ ਪਾਕਿਸਤਾਨ ਹੁਣ ਪੂਲ ‘ਬੀ’ ਵਿੱਚ ਤਿੰਨ ਮੈਚਾਂ ਵਿੱਚ 2 ਅੰਕ ਲੈ ਕੇ ਕੁੱਝ ਉੱਪਰ ਚੜ੍ਹਨ ਵਿੱਚ ਸਫਲ ਹੋ ਗਿਆ ਹੈ। ਇਸੇ ਤਰ੍ਹਾਂ ਜ਼ਿੰਬਾਬਵੇ ਨੂੰ ਚੌਥੇ ਮੈਚ ਵਿੱਚ ਤੀਸਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਸ ਦੇ ਵੀ 2 ਅੰਕ ਹਨ ਤੇ ਪਾਕਿਸਤਾਨ ਤੋਂ ਇੱਕ ਪੌੜੀ ਉੱਪਰ ਹੈ। ਪਾਕਿਸਤਾਨ ਇਸ ਤੋਂ ਪਹਿਲਾਂ ਭਾਰਤ ਅਤੇ ਦੱਖਣੀ ਅਫ਼ਰੀਕਾ ਤੋਂ ਹਾਰ ਚੁੱਕਾ ਹੈ।