ਪਾਣੀ ‘ਤੇ ਤੈਰਨ ਵਾਲਾ ਮੋਤੀ ‘ਪਰਲ ਹਾਂਸ’

ਮੋਤੀ, ਜਿਸ ਨੂੰ ਕਿ ਅੰਗਰੇਜ਼ੀ ਭਾਸ਼ਾ ਵਿੱਚ ਪਰਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਲੇਖਾਂ ਵਿੱਚ ਵੀ ਅਸੀਂ ਪਰਲ ਦੀ ਗੱਲ ਕਰਾਂਗੇ। ਇਹ ਪਰਲ ਪਾਣੀ ਵਿੱਚ ਇਕ ਜਗ੍ਹਾ ਸਥਿਰ ਨਹੀਂ ਹੈ। ਇਹ ਪਰਲ ਪਾਣੀ ਦੀ ਡੁੰਘਾਈ ਵਿੱਚ ਵੀ ਨਹੀਂ ਹੈ, ਪਰ ਇਹ ਪਰਲ ਪਾਣੀ ਵਿੱਚ ਆਪਣੀ ਕਾਬਲੀਅਤ ਠੀਕ ਕੁਦਰਤੀ ਪਰਲ ਵਾਂਗ ਹੀ ਦਿਖਾਉਂਦੀ ਹੈ। ਇਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਮੂਲ ਦੀ ਹੋਣਹਾਰ, ਨਿੱਖਰਦੀ ਹੋਈ ਤੈਰਾਕ ਪਰਲ ਹਾਂਸ ਦੀ, ਜਿਸ ਦਾ ਪਿਛੋਕੜ ਲੁਧਿਆਣੇ ਜ਼ਿਲੇ ਦੇ ਪਿੰਡ ਹਾਂਸ ਨਾਲ ਹੈ ਪਰ ਨਿਊਜ਼ੀਲੈਂਡ ਦੀ ਵਸਨੀਕ ਪੰਜਾਬ ਦੀ ਹੋਣਹਾਰ ਧੀ ਹੁਣ ਪਾਪਾਟੋਏਟੋਏ ਵਿੱਚ ਰਹਿੰਦਿਆਂ ਉਲੰਪਿਕ ਅਤੇ ਕਾਮਨ ਵੈਲਥ ਖੇਡਾਂ ਵਿੱਚ ਜਾਣਾ ਆਪਣਾ ਟੀਚਾ ਰੱਖਦੀ ਹੈ।
ਤੈਰਾਕੀ ਵਿੱਚ ਆਪਣੇ ਆਉਣ ਵਾਲੇ ਭਵਿੱਖ ਨੂੰ ਕਦਮ ਦਰ ਕਦਮ ਨਿਖਾਰਣ ਲਈ ਪਰਲ ਦੇ ਮਾਤਾ-ਪਿਤਾ ਅਵਤਾਰ ਹਾਂਸ ਅਤੇ ਨਵਜੀਤ ਕੌਰ ਦਾ ਵੀ ਖਾਸ ਯੋਗਦਾਨ ਹੈ। ਸੁਭਾਅ ਦੀ ਰਾਖਵੀਂ ਅੰਦਾਜ਼ ਵਾਲੀ ਪਰਲ ਨੇ ਸਵਾਲ-ਜਵਾਬ ਦੇ ਸਿਲਸਿਲੇ ਦੀ ਸ਼ੁਰੂਆਤ ਆਪਣੇ ਪਿਛੋਕੜ ਤੋਂ ਕੀਤੀ। ਆਪਣੀ ਰੁਚੀ ਬਾਰੇ ਦੱਸਦਿਆਂ ਪਰਲ ਨੇ ਦੱਸਿਆ ਕਿ ਤੈਰਾਕੀ ਦਾ ਸ਼ੌਂਕ ਉਸਨੂੰ ਬਚਪਨ ਤੋਂ ਸੀ ਪਰ ਨਿਊਜ਼ੀਲੈਂਡ ਵਿੱਚ ਪੰਜਵੇਂ ਵਰ੍ਹੇ ਦੀ ਪੜਾਈ ਦੌਰਾਨ ਉਸ ਨੇ ਤੈਰਾਕੀ ਵਿੱਚ ਸਕੂਲ ਪੱਧਰ ਤੇ ਸ਼ੁਰੂਆਤ ਕੀਤੀ ਅਤੇ ਉਸਦੀ ਮਿਹਨਤ ਨੂੰ ਸਾਲ 2009 ਵਿੱਚ ਬੂਰ ਪਿਆ, ਜਿਸ ਸਾਲ 4×50 ਮੀਟਰ ਰਿਲੇ ਤੈਰਾਕੀ ਮੁਕਾਬਲਿਆਂ ਦੌਰਾਨ ਵੱਖ-ਵੱਖ ਵਰਗਾਂ ਵਿੱਚ ਦੋ ਕਾਂਸੀ ਦੇ ਤਮਗੇ ਹਾਸਿਲ ਕੀਤੇ। ਇਨ੍ਹਾਂ ਦੋ ਤਮਗਿਆਂ ਨੇ ਪਰਲ ਦੇ ਜਨੂਨ ਨੂੰ ਹੋਰ ਵੀ ਵਧਾਇਆ ਅਤੇ ਇਹ ਸਫਰ ਅਜੇ ਵੀ ਜਾਰੀ ਅਤੇ ਆਸ ਕਰਦੇ ਹਾਂ ਕਿ ਬੁਲੰਦੀਆਂ ਛੋਹਣ ਤੱਕ ਜਾਰੀ ਰਹੇਗਾ। ਸਾਲ 2010 ਵਿੱਚ ਡਵੀਜ਼ਨ ਦੋ ਦੇ ਮੁਕਾਬਲਿਆਂ ਵਿੱਚ ਰਲ ਨੇ 6 ਤਮਗੇ ਜਿੱਤੇ ਜਿਨ੍ਹਾਂ ਵਿੱਚ ਇਕ ਸੋਨ, ਤਿੰਨ ਚਾਂਦੀ ਦੇ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ। ਇਹ ਜਿੱਤੇ ਹੋਏ ਤਮਗੇ ਰਲ ਨੇ ਕ੍ਰਮਵਾਰ ਫਰੀ ਸਟਾਈਲ 100 ਅਤੇ 200 ਮਟਰ, ਨਿਊਜ਼ੀਲੈਂਡ ਸ਼ਾਰਟ ਕੋਰਸ ਦੇ ਵਿੱਚ ਵਿਅਕਤੀਗਤ ਪੱਧਰ ਤੇ 100 ਮੀਟਰ, ਉਮਰ ਵਰਗ ਵਿੱਚ 100 ਮੀਟਰ ਅਤੇ 200 ਮੀਟਰ ਵਿੱਚ ਹਾਸਲ ਕੀਤੇ।
ਸਾਲ 2011 ਵਿੱਚ ਪਰਲ ਵਲੋਂ ਹਾਸਲ ਕੀਤੀਆਂ ਗਈਆਂ ਉਪਲੱਬਧੀਆਂ ਤੇ ਨਜ਼ਰ ਮਾਰੀਏ ਤਾਂ ਉਮਰ ਵਰਗ ਦੇ ਮੁਕਾਬਲਿਆਂ ਵਿੱਚ 50 ਮੀਟਰ ਬਰੱਸਟ ਸਟ੍ਰੋਕ ਵਿੱਚ ਅਤੇ 200 ਮੀਟਰ ਵਿੱਚ ਕਾਂਸੀ ਦੇ ਤਮਗੇ ਜਿੱਤੇ, ਜਦਕਿ 100 ਮੀਟਰ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਫੁੰਡਿਆਂ ਖੇਡਾਂ ਵਿੱਚ ਇਹ ਗੱਲ ਆਮ ਤੌਰ ਤੇ ਕਹੀ ਜਾਂਦੀ ਹੈ ਕਿ ਵਿਅਕਤੀਗਤ ਟੀਚੇ ਨੂੰ ਵਧਾਉਣ ਦੇ ਨਾਲ ਹੀ ਅਸਲ ਟੀਚਾ ਹੱਲ ਕੀਤੀ ਜਾ ਸਕਦਾ ਹੈ। ਕੁੱਝ ਇਸੇ ਹੀ ਤਰ੍ਹਾਂ ਪਰਲ ਵੀ ਯੋਜਨਾਬੱਧ ਤਰੀਕੇ ਨਾਲ ਆਪਣੀ ਤੈਰਾਕੀ ਦੀ ਖੇਡ ਨੂੰ ਨਿਖਾਰਨ ਦੀ ਕੋਸ਼ਿਸ਼ ਵਿੱਚ ਹੈ। ਆਪਣੇ ਕੋਚ ਬਰਾਇਨ ਸੋਰਸ਼ਨ ਕੋਲੋਂ ਮੁੱਢਲੀ ਟ੍ਰੇਨਿੰਗ ਲੈਣ ਤੋਂ ਉਪਰੰਤ ਹੁਣ ਪਰਲ ਆਪਣੇ-ਆਪਣੇ ਹੋਰ ਵਧੀਆ ਤੈਰਾਕ ਬਨਾਉਣ ਲੋਚਦੀ ਹੈ, ਜਿਸ ਕਾਰਨ ਹੁਣ ਉਹ ਪਾਪਾਟੋਏਟੋਏ ਸਵੀਮਿੰਗ ਹਾਇਕ ਦੇ ਕਲੱਬ ‘ਚ ਸ਼ਾਮਲ ਹੋਣਾ ਚਾਹੁੰਦੀ ਹੈ, ਜਿੱਥੇ ਉਹ ਨਿਊਜ਼ੀਲੈਂਡ ਦੇ ਮਾਹਿਰ ਕੋਚਾਂ ਨਾਲ ਆਪਣੀ ਕਾਬਲੀਅਤ ਨੂੰ ਹੋਰ ਉੱਚਾ ਚੁੱਕਣਾ ਚਾਹੇਗੀ। 2012 ਵਿੱਚ ਮਿੱਥੇ ਹੋਏ ਟੀਚੇ ਸੰਬੰਧੀ ਪੁੱਛੇ ਗਏ ਸਵਾਲ ਵਿੱਚ ਪਰਲ ਨੇ ਕਿਹਾ ਕਿ ਉਹ ਆਪਣੇ ਰਿਕਾਰਡ ਵਿੱਚ ਪੰਜ ਸੈਕੰਡ ਤੌਰ ਦਾ ਸੁਧਾਰ ਕਰਨਾ ਚਾਹੁੰਦੀ ਹੈ।
ਇਸ ਤੋਂ ਇਲਾਵਾ ਇਸੇ ਹੀ ਵਰ੍ਹੇ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਉਲੰਪਿਕ ਵਾਸਤੇ ਦਿੱਤੇ ਗਏ ਟਰਾਇਲਾਂ ਵਿੱਚ ਰਲ ਦੋ ਮੁਕਾਬਲਿਆਂ ਵਿੱਚ 15ਵੇਂ ਅਤੇ 18ਵੇਂ ਸਥਾਨ ਤੇ ਰਹੀ, ਪਰ ਆਪਣੀ ਤੈਰਾਕੀ ਜੀਵਨ ਦੀ ਉੱਚੀ ਚੋਟੀ ਨੂੰ ਸਰ ਕਰਨ ਦੇ ਲਈ ਇਹ ਸਿਰਫ ਉਸਦੇ ਮੁੱਢਲੇ ਕਦਮ ਨੇ, ਜਿਨ੍ਹਾਂ ਵਿੱਚ ਕਾਮਯਾਬੀ ਸਮੇਂ ਦੇ ਨਾਲ-ਨਾਲ ਆਵੇਗੀ। ਪਰ ਆਵੇਗੀ ਜ਼ਰੂਰ ਜਿਸ ਤਰ੍ਹਾਂ ਪੂਰਾ ਪਰਿਵਾਰ ਇਸ ਸ਼ੁਭ ਕੰਮ ਇਕ ਜੁੱਟ ਦਿਖਾਈ ਦਿੰਦਾ ਹੈ। ਕਿਸੇ ਮਾਂ ਦੀ ਆਪਣੀ ਧੀ ਦੀ ਸਫਲਤਾ ਨੂੰ ਦੇਖਦਿਆਂ ਮੁਸਕਾਨ ਅਤੇ ਖੁਦ-ਬ-ਖੁਦ ਸ਼ਬਦਾਬਲੀ ਹੱਲਾਸ਼ੇਰੀ ਵੀ ਪਰਲ ਦੀ ਮਾਤਾ ਨਵਜੀਤ ਕੌਰ ਦੇ ਮੂੰਹੋਂ ਸੁੰਨਣ ਨੂੰ ਮਿਲੀ। ਹਰ ਰੋਜ਼ ਤੈਰਾਕੀ ਦੇ ਅਭਿਆਸ ਲਈ ਮਾਂ ਦਾ ਸਾਥ ਵੀ ਪਰਲ ਨੂੰ ਮਿਲਦਾ ਹੈ।
ਆਸ ਕਰਦੇ ਹਾਂ ਪਰਲ ਆਪਣੇ ਮਾਤਾ-ਪਿਤਾ, ਅਵਤਾਰ ਹਾਂਸ ਤੇ ਅਤੇ ਭਰਾ ਕਰਨਪ੍ਰਤਾਪ ਸਿੰਘ ਦੇ ਪਿਆਰ ਹੱਲਾਸ਼ੇਰੀ ਸਦਕਾ ਆਉਣ ਵਾਲੇ ਵਰ੍ਹਿਆਂ ਦੌਰਾਨ ਜ਼ਰੂਰ ਵੱਡੇ ਕੀਰਤੀਮਾਨ ਸਥਾਪਿਤ ਕਰੇਗੀ, ਜਿਸ ਨਾਲ ਆਪਣੇ ਪਰਿਵਾਰ ਅਤੇ ਭਾਈਚਾਰੇ ਦਾ ਨਾਮ ਹੋਰ ਉੱਚਾ ਹੋਵੇ। ਪਰਲ ਦੀਆਂ ਉਪਲੱਬਧੀਆਂ ਦੀ ਕਾਮਨਾ ਵਿੱਚ ਇਨ੍ਹਾਂ ਜ਼ਰੂਰ ਕਹਾਂਗਾ ਕਿ ਸ਼ੁਰੂਆਤੀ ਦਿਨਾਂ ਵਿੱਚ ਹਾਸਲ ਕੀਤੀਆਂ ਜਿਨ੍ਹਾਂ ਨਾਲ ਬੋਝਾ ਮੁੱਢ ਆਉਣ ਵਾਲੀਆਂ ਨਵੀਆਂ ਉਪਲੱਬਧੀਆਂ ਹਾਸਲ ਕਰਨ ਲਈ ਮਜ਼ਬੂਤ ਸਾਬਿਤ ਹੋਵੇ ਅਤੇ ਇਸ ਹੋਣਹਾਰ ਧੀ ਨੂੰ ਤੱਤੀ ਵਾਅ ਨਾ ਲੱਗੇ।

– ਅਮਰਿੰਦਰ ਸਿੰਘ, ਈਮੇਲ-amrinder.gidda@gmail.com