ਪੁਰਤਗਾਲ ’ਚ ਦੁਨੀਆ ਦੇ ਸਭ ਤੋਂ ਬਜ਼ੁਰਗ ਕੁੱਤੇ ਬੌਬੀ ਦੀ 31 ਸਾਲ ਦੀ ਉਮਰ ‘ਚ ਮੌਤ

ਪੁਰਤਗਾਲ, 24 ਅਕਤੂਬਰ – 21 ਅਕਤੂਬਰ ਨੂੰ ਪੁਰਤਗਾਲ ’ਚ ਇੱਕ 31 ਸਾਲਾ ਕੁੱਤੇ ਦੀ ਮੌਤ ਹੋ ਗਈ ਹੈ। ਉਸ ਦੇ ਮਾਲਕ ਨੇ ਕਿਹਾ ਜਿਸ ਨੂੰ ਦੁਨੀਆ ਦੇ ਸਭ ਤੋਂ ਪੁਰਾਣੇ ਕੁੱਤੇ ਵਜੋਂ ਦਰਜਾ ਦਿੱਤਾ ਗਿਆ ਸੀ। ਬੌਬੀ, ਜੋ ਇੱਕ ਸ਼ੁੱਧ ਨਸਲ (ਫੁਰੲਬਰੲਦ) ਦਾ ਰਾਫੇਰੋ ਡੋ ਅਲੇਂਤੇਜੋ ਕੁੱਤਾ ਸੀ, ਇਸ ਦੀ ਮੌਤ 31 ਸਾਲ ਅਤੇ 165 ਦਿਨਾਂ ਦੀ ਉਮਰ ਵਿੱਚ ਹੋਈ।
ਲਿਓਨੇਲ ਕੋਸਟਾ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ, ਗਾਰਡ ਕੁੱਤਾ, ਜਿਸ ਨੂੰ ਬੌਬੀ ਕਿਹਾ ਜਾਂਦਾ ਸੀ ਦੀ ਹਫ਼ਤੇ ਦੇ ਅੰਤ ਵਿੱਚ ਇੱਕ ਪਸ਼ੂ ਹਸਪਤਾਲ ’ਚ ਮੌਤ ਹੋ ਗਈ ਹੈ।
ਬੌਬੀ ਕੋਸਟਾ ਅਤੇ ਚਾਰ ਬਿੱਲੀਆਂ ਦੇ ਨਾਲ ਪੁਰਤਗਾਲ ਦੇ ਕੋਨਕੀਰੋਸ ਪਿੰਡ ’ਚ ਇੱਕ ਫਾਰਮ ਵਿੱਚ ਰਹਿੰਦਾ ਸੀ। ਉਸ ਦਾ ਜਨਮ 11 ਮਈ 1992 ਨੂੰ ਹੋਇਆ ਸੀ, ਜਦੋਂ ਉਸ ਦਾ ਮਾਲਕ ਸਿਰਫ਼ 8 ਸਾਲ ਦਾ ਸੀ।
ਇਸ ਸਾਲ ਦੇ ਸ਼ੁਰੂ ’ਚ ਇੱਕ ਇੰਟਰਵਿਊ ਵਿੱਚ ਕੋਸਟਾ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਬੌਬੀ ਦੀ ਲੰਬੀ ਉਮਰ ਦਾ ਰਾਜ਼ ਚੰਗਾ ਭੋਜਨ, ਤਾਜ਼ੀ ਹਵਾ ਅਤੇ ਬਹੁਤ ਸਾਰਾ ਪਿਆਰ ਸੀ। ਕੋਸਟਾ ਨੇ ਕਿਹਾ ਕਿ, “ਬੌਬੀ ਉਹੀ ਖਾਂਦਾ ਹੈ ਜੋ ਅਸੀਂ ਖਾਂਦੇ ਹਾਂ। ਹੋਰ ਕੀ ਹੈ, ਬੌਬੀ ਨੂੰ ਕਦੇ ਵੀ ਪੱਟਾ ਨਹੀਂ ਪਾਇਆ ਗਿਆ ਸੀ।
ਬੌਬੀ ਨੇ ਇੱਕ ਆਸਟਰੇਲੀਆਈ ਪਸ਼ੂ ਕੁੱਤੇ ਬਲੂਈ ਤੋਂ ਗਿੰਨੀਜ਼ ਵਰਲਡ ਰਿਕਾਰਡ ਦਾ ਦਾਅਵਾ ਕੀਤਾ, ਜਿਸ ਦੀ 29 ਸਾਲ ਦੀ ਉਮਰ ਵਿੱਚ 1939 ਵਿੱਚ ਮੌਤ ਹੋ ਗਈ ਸੀ ਅਤੇ ਲਗਭਗ ਇੱਕ ਸਦੀ ਤੱਕ ਇਹ ਰਿਕਾਰਡ ਕਾਇਮ ਸੀ।
ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ‘ਉਹ ਦੁਨੀਆ ਦੇ ਸਭ ਤੋਂ ਪੁਰਾਣੇ ਕੁੱਤੇ ਬੌਬੀ ਦੀ ਮੌਤ ਬਾਰੇ ਜਾਣ ਕੇ ਦੁਖੀ ਹਨ’। ਆਪਣੀ ਵੈੱਬਸਾਈਟ ’ਤੇ ਇੱਕ ਬਿਆਨ ’ਚ ਉਨ੍ਹਾਂ ਨੇ ਕਿਹਾ ਕਿ ਬੌਬੀ 31 ਸਾਲ ਅਤੇ 165 ਦਿਨ ਦੀ ਉਮਰ ਵਿੱਚ ਜੀਉਂਦਾ ਰਿਹਾ ਅਤੇ 21 ਅਕਤੂਬਰ ਦਿਨ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ।
ਬੌਬੀ, ਇੱਕ ਸ਼ੁੱਧ ਨਸਲ ਦਾ ਰਾਫੇਰੋ ਡੋ ਅਲੇਂਤੇਜੋ ਕੁੱਤਾ ਸੀ, ਜੋ ਪੁਰਤਗਾਲੀ ਕੁੱਤੇ ਦੀ ਇੱਕ ਸ਼ੁੱਧ ਨਸਲ ਹੈ, ਜਿਸ ਦੀ ਔਸਤ ਉਮਰ ਲਗਭਗ 10 ਤੋਂ 14 ਸਾਲ ਹੁੰਦੀ ਹੈ।