13ਵੀਂ ਪੁਰਸ਼ ਨੈਸ਼ਨਲ ਹਾਕੀ : ਪੰਜਾਬ ਨੇ ਹਰਿਆਣਾ ਨੂੰ ਸ਼ੂਟਆਊਟ ’ਚ ਹਰਾ ਕੇ ਚੈਂਪੀਅਨਸ਼ਿਪ ਜਿੱਤੀ

ਚੇਨੱਈ, 28 ਨਵੰਬਰ – 13ਵੀਂ ਪੁਰਸ਼ ਨੈਸ਼ਨਲ ਹਾਕੀ ਦੇ ਫਾਈਨਲ ਮੁਕਾਬਲੇ ‘ਚ ਪੰਜਾਬ ਨੇ ਪਿਛਲੇ ਚੈਂਪੀਅਨ ਨੂੰ ਪੈਨਲਟੀ ਸ਼ੁੂਟਆਊਟ ’ਚ ਹਰਾ ਕੇ ਪੁਰਸ਼ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ। ਪੰਜਾਬ ਅਤੇ ਹਰਿਆਣਾ ਦਾ ਸਕੋਰ ਨਿਰਧਾਰਤ ਸਮੇਂ ਤਕ 2-2 ’ਤੇ ਬਰਾਬਰ ਸੀ। ਪੰਜਾਬ ਨੇ ਸ਼ੂਟਆਊਟ ’ਚ 9-8 ਨਾਲ ਜਿੱਤ ਦਰਜ ਕੀਤੀ।
ਪੰਜਾਬ ਲਈ ਹਰਜੀਤ ਸਿੰਘ ਨੇ 13ਵੇਂ ਮਿੰਟ ’ਚ ਪਹਿਲਾ ਗੋਲ ਕੀਤਾ। ਹਰਿਆਣਾ ਦੇ ਸੰਜੈ ਨੇ 25ਵੇਂ ਮਿੰਟ ’ਚ ਬਰਾਬਰੀ ਗੋਲ ਦਾਗਿਆ। ਪੰਜਾਬ ਅਤੇ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ 42ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕੀਤਾ ਪਰ 8 ਮਿੰਟ ਬਾਅਦ ਹਰਿਆਣਾ ਦੇ ਰਜਤ ਨੇ ਬਰਾਬਰੀ ਦਾ ਗੋਲ ਕਰ ਦਿੱਤਾ।
ਪਰ ਪੰਜਾਬ ਨੇ ਸ਼ੂਟਆਊਟ ’ਚ 9-8 ਨਾਲ ਹਰਿਆਣਾ ’ਤੇ ਜਿੱਤ ਦਰਜ ਕੀਤੀ।