ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਮਰਹੂਮ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਅਤੇ ਪ੍ਰਿੰਸ ਵਿਲੀਅਮ ਨਾਲ ਮੁਲਾਕਾਤ ਕੀਤੀ

ਲੰਡਨ, 17 ਸਤੰਬਰ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਮਰਹੂਮ ਮਹਾਰਾਣੀ ਦੇ ਤਾਬੂਤ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਵਿੰਡਸਰ ਕੈਸਲ ਵਿਖੇ ਪ੍ਰਿੰਸ ਵਿਲੀਅਮ ਨਾਲ ਮੁਲਾਕਾਤ ਕੀਤੀ।
ਉਹ ਲੰਡਨ ਦੇ ਵੈਸਟਮਿੰਸਟਰ ਹਾਲ ਵਿੱਚ ਲੇਇੰਗ ਇੰਨ ਸਟੇਟ ਵਿੱਚ ਸ਼ਾਮਲ ਹੋਣ ਵਾਲੀ ਦੁਨੀਆ ਦੇ ਪਹਿਲੇ ਪਤਵੰਤਿਆਂ ਵਿੱਚੋਂ ਇੱਕ ਸੀ ਅਤੇ ਉਨ੍ਹਾਂ ਝੰਡੇ ਨਾਲ ਲਿਪਟੇ ਤਾਬੂਤ ਦੇ ਕੋਲੋਂ ਦੀ ਲੰਘ ਦੇ ਹੋਏ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਨਾਲ ਗਵਰਨਰ-ਜਨਰਲ ਸਿੰਡੀ ਕਿਰੋ ਅਤੇ ਪ੍ਰਧਾਨ ਮੰਤਰੀ ਆਰਡਰਨ ਦੇ ਸਾਥੀ ਕਲਾਰਕ ਗੇਫੋਰਡ ਵੀ ਸ਼ਰਧਾਂਜਲੀ ਦੇਣ ਵਿੱਚ ਸ਼ਾਮਲ ਸਨ।
ਪ੍ਰਧਾਨ ਮੰਤਰੀ ਆਰਡਰਨ ਅਤੇ ਗੇਫੋਰਡ ਸੋਮਵਾਰ ਨੂੰ ਵੈਸਟਮਿੰਸਟਰ ਐਬੇ ਵਿਖੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਇੱਕ ਰੀਅਲਮ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਉਨ੍ਹਾਂ ਨੂੰ ਵਿੰਡਸਰ ਵਿੱਚ ਸੇਂਟ ਜਾਰਜ ਚੈਪਲ ਵਿਖੇ ਇੱਕ ਕਮਿਟਮੈਂਟ ਸਰਵਿਸ ਵਿੱਚ 800 ਮਹਿਮਾਨਾਂ ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਿ ਰਾਣੀ ਨੂੰ ਖ਼ਾਸ ਪਰਿਵਾਰਿਕ ਮੈਂਬਰਾਂ ਸਾਹਮਣੇ ਦਫ਼ਨਾਇਆ ਜਾਵੇ।
ਇਸ ਤੋਂ ਪਹਿਲਾਂ ਆਰਡਰਨ ਨੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਰਾਜਕੁਮਾਰੀ ਕੈਥਰੀਨ ਨਾਲ ਮੁਲਾਕਾਤ ਕੀਤੀ। ਪ੍ਰੋਟੋਕਾਲ ਇਹ ਹੁਕਮ ਦਿੰਦਾ ਹੈ ਕਿ ਉਹ ਗੱਲਬਾਤ ਬਾਰੇ ਜ਼ਿਆਦਾ ਸਾਂਝਾ ਨਹੀਂ ਕਰ ਸਕਦੀ।
ਪ੍ਰਧਾਨ ਮੰਤਰੀ ਆਰਡਰਨ ਵੀਰਵਾਰ ਨੂੰ ਲੰਡਨ ਪਹੁੰਚੀ ਅਤੇ ਸੈਂਕੜੇ ਵਿਸ਼ਵ ਨੇਤਾਵਾਂ ਅਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਦਾ ਆਉਣਾ ਜਾਰੀ ਹੈ।