ਬ੍ਰਹਿਸਪਤੀ ਗ੍ਰਹਿ 26 ਸਤੰਬਰ ਨੂੰ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ – ਨਾਸਾ

ਵਾਸ਼ਿੰਗਟਨ, 18 ਸਤੰਬਰ – ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਅੱਜ ਕਿਹਾ ਕਿ 26 ਸਤੰਬਰ ਨੂੰ ਬ੍ਰਹਿਸਪਤੀ ਗ੍ਰਹਿ (ਜੁਪੀਟਰ) ਪਿਛਲੇ 70 ਸਾਲਾਂ ਵਿਚ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ।
ਏਜੰਸੀ ਮੁਤਾਬਕ ਇਸ ਵੱਡੇ ਗ੍ਰਹਿ ਦਾ 26 ਨੂੰ ਸ਼ਾਨਦਾਰ ਨਜ਼ਾਰਾ ਦੇਖਿਆ ਜਾ ਸਕੇਗਾ। ਹਾਲਾਂਕਿ ਇਹ ਧਰਤੀ ਤੋਂ 36.5 ਕਰੋੜ ਮੀਲ ਦੂਰ ਹੋਵੇਗਾ। ਵੱਧ ਤੋਂ ਵੱਧ ਇਹ ਧਰਤੀ ਤੋਂ 60 ਕਰੋੜ ਮੀਲ ਦੂਰ ਹੁੰਦਾ ਹੈ। ਨਾਸਾ ਦੇ ਅਧਿਕਾਰੀਆਂ ਨੇ ਗ੍ਰਹਿ ਨੂੰ ਦੇਖਣ ਸਬੰਧੀ ਸੁਝਾਅ ਵੀ ਦਿੱਤੇ ਹਨ। ਨਾਸਾ ਦਾ ਜੂਨੋ ਸਪੇਸਕਰਾਫਟ ਛੇ ਸਾਲਾਂ ਤੋਂ ਬ੍ਰਹਿਸਪਤੀ ਗ੍ਰਹਿ ਦੀ ਪਰਿਕਰਮਾ ਕਰ ਰਿਹਾ ਹੈ।