ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਪੁੱਜਣ ‘ਤੇ ਨਿੱਘਾ ਸਵਾਗਤ

The Prime Minister, Shri Narendra Modi being greeted by the Indian Community on his arrival in Washington DC on September 22, 2021.

ਵਾਸ਼ਿੰਗਟਨ, 23 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਪੁੱਜਣ ‘ਤੇ ਭਾਰਤੀ-ਅਮਰੀਕੀ ਭਾਈਚਾਰੇ ਨੇ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਪਰਵਾਸੀਆਂ ਦੀ ਵਿਸ਼ਵ ਭਰ ਵਿੱਚ ਆਪਣੀ ਪਛਾਣ ਬਣਾਉਣ ਲਈ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਹੋਟਲ ਵਿੱਚ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤੀ-ਅਮਰੀਕੀ ਸੀਈਓਜ਼ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ,’ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਭਾਈਚਾਰੇ ਦੇ ਨਿੱਘੇ ਸਵਾਗਤ ਲਈ ਮੈਂ ਧੰਨਵਾਦੀ ਹਾਂ। ਭਾਰਤੀ ਪਰਵਾਸੀ ਸਾਡੀ ਤਾਕਤ ਹਨ’।
ਵੀਰਵਾਰ ਨੂੰ ਪ੍ਰਧਾਨ ਮੰਤਰੀ ਨੇ 8 ਮੀਟਿੰਗਾਂ ਕਰਨੀਆਂ ਹਨ, ਜਿਨ੍ਹਾਂ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਵੀ ਸ਼ਾਮਲ ਹੈ। ਵ੍ਹਾਈਟ ਹਾਊਸ ਵਿੱਚ ਹੈਰਿਸ ਨਾਲ ਮੁਲਾਕਾਤ ਤੋਂ ਇਲਾਵਾ ਪ੍ਰਧਾਨ ਮੰਤਰੀ ਕ੍ਰਮਵਾਰ ਆਪਣੇ ਆਸਟਰੇਲੀਆਈ ਅਤੇ ਜਾਪਾਨੀ ਹਮਰੁਤਬਾ ਸਕੌਟ ਮੌਰਿਸਨ ਅਤੇ ਯੋਸ਼ੀਹਿਦੇ ਸੁਗਾ ਨਾਲ ਦੁਵੱਲੀ ਮੀਟਿੰਗਾਂ ਵੀ ਕਰਨਗੇ।