ਪ੍ਰਧਾਨ ਮੰਤਰੀ ਮੋਦੀ ਨੇ ਲਖਨਊ ‘ਚ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ

ਲਖਨਊ, 21 ਜੂਨ – ਅੱਜ ਇੰਟਰਨੈਸ਼ਨਲ ਯੋਗ ਦਿਵਸ ਮੌਕੇ ਭਾਰਤ ਦੇ ਨਾਲ ਪੂਰੀ ਦੁਨੀਆ ਦੇ ਲੋਕਾਂ ਨੇ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ। ਇੱਥੇ ਦੇ ਪ੍ਰਧਾਨ ਮੰਤਰੀ ਨਰਿੰਦਰ ਨੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਰਮਾਬਾਈ ਅੰਬੇਡਕਰ ਮੈਦਾਨ ਵਿਖੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਅਤੇ 51 ਹਜ਼ਾਰ ਲੋਕਾਂ ਨਾਲ ਯੋਗ ਕੀਤਾ। ਇਸੇ ਤਰ੍ਹਾਂ ਹੀ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਯੋਗਾ ਸਬੰਧੀ ਪ੍ਰੋਗਰਾਮਾਂ ਆਯੋਜਿਤ ਕੀਤੇ ਗਏ।
ਇੱਥੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਯੋਗਾ ਆਮ ਆਦਮੀ ਦੇ ਜੀਵਨ ਦਾ ਅੰਗ ਬਣ ਚੁੱਕਾ ਹੈ। ਦੁਨੀਆ ਦੇ ਕਈ ਦੇਸ਼ ਜੋ ਸਾਡੀ ਭਾਸ਼ਾ, ਰਵਾਇਤਾਂ ਤੇ ਸੱਭਿਆਚਾਰ ਬਾਰੇ ਨਹੀਂ ਜਾਣਦੇ ਪਰ ਯੋਗਾ ਰਾਹੀਂ ਪੂਰੀ ਦੁਨੀਆ ਇੱਕਜੁੱਟ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਯੋਗਾ ਸਰੀਰ ਦੇ ਨਾਲ ਮਨ ਤੇ ਦਿਮਾਗ਼ ਨੂੰ ਜੋੜਦਾ ਹੈ।