ਹੋਮਿਓਪੈਥੀ ਡਾ. ਪ੍ਰੀਤ ਵੱਲੋਂ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਦੂਜਾ ਮੁਫ਼ਤ ਹੋਮਿਓਪੈਥੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ

ਪਾਪਾਟੋਏਟੋਏ, 10 ਮਾਰਚ (ਕੂਕ ਪੰਜਾਬੀ ਸਮਾਚਾਰ) – ਹੋਮਿਓਪੈਥੀ ਡਾ. ਪ੍ਰੀਤ (ਯੂਨੀਵਰਸਲ ਹੋਮਿਓਪੈਥੀ, ਪਾਪਾਟੋਏਟੋਏ) ਵੱਲੋਂ ਲਿਟਲ ਇੰਡੀਆ ਸੰਸਥਾ ਦੇ ਸਹਿਯੋਗ ਨਾਲ 10 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਕੋਲਮਰ ਰੋਡ, ਪਾਪਾਟੋਏਟੋਏ ਵਿਖੇ ਦੂਜਾ ਮੁਫ਼ਤ ਹੋਮਿਓਪੈਥੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਤੋਂ ਪਹਿਲਾਂ ਡਾ. ਪ੍ਰੀਤ ਨੇ ਆਪਣਾ ਪਹਿਲਾ ਮੁਫ਼ਤ ਹੋਮਿਓਪੈਥੀ ਮੈਡੀਕਲ ਕੈਂਪ ਪਾਪਾਟੋਏਟੋਏ ਲਾਇਬ੍ਰੇਰੀ ਵਿਖੇ 5 ਜੁਲਾਈ ਨੂੰ ਲਗਾਇਆ ਸੀ।
ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਲਗਾਏ ਦੂਜੇ ਮੁਫ਼ਤ ਹੋਮਿਓਪੈਥੀ ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾ. ਪ੍ਰੀਤ ਵੱਲੋਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕਰਨ ਦੇ ਨਾਲ-ਨਾਲ ਹੋਮਿਓਪੈਥੀ ਦਵਾਈਆਂ ਵੀ ਦਿੱਤੀਆਂ ਗਈਆਂ।
ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ ਲੱਗੇ ਇਸ ਦੂਜੇ ਮੁਫ਼ਤ ਹੋਮਿਓਪੈਥੀ ਮੈਡੀਕਲ ਕੈਂਪ ‘ਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿੱਥੇ ਆਪਣੀ-ਆਪਣੀ ਸਿਹਤ ਸਮੱਸਿਆਵਾਂ ਬਾਰੇ ਡਾ. ਪ੍ਰੀਤ ਨਾਲ ਗੱਲਬਾਤ ਕੀਤੇ ਉੱਥੇ ਹੀ ਡਾਕਟਰ ਸਾਹਿਬ ਨੇ ਮਰੀਜ਼ਾਂ ਦੀ ਬਿਮਾਰੀ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਬਿਮਾਰੀਆਂ ਦੇ ਨਿਵਾਰਨ ਲਈ ਦਵਾਈਆਂ ਵੀ ਦਿੱਤੀਆਂ। ਇਹ ਹੋਮਿਓਪੈਥੀ ਮੈਡੀਕਲ ਕੈਂਪ ਸਵੇਰੇ 10 ਵਜੇ ਆਰੰਭ ਹੋਇਆ ਅਤੇ ਮਰੀਜ਼ਾਂ ਅਤੇ ਸਲਾਹ ਲੈਣ ਵਾਲਿਆਂ ਦੀ ਵੱਧ ਗਿਣਤੀ ਨੂੰ ਵੇਖਦੇ ਹੋਏ ਇਹ ਕੈਂਪ ਸ਼ਾਮੀ 4 ਵਜੇ ਦੇ ਲਗਭਗ ਸਮਾਪਤ ਕੀਤਾ ਗਿਆ।
ਹੋਮਿਓਪੈਥੀ ਡਾ. ਪ੍ਰੀਤ ਨੇ ਕਿਹਾ ਕਿ ਇਹ ਮੈਡੀਕਲ ਕੈਂਪ ਲਗਾਉਣ ਲਈ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਦੇ ਪ੍ਰਬੰਧਕਾਂ ਦਾ ਬਹੁਤ ਸਹਿਯੋਗ ਮਿਲਿਆਂ, ਜਿਨ੍ਹਾਂ ਕੈਂਪ ਦੇ ਸਮਾਂ ਸੀਮਾ ਨੂੰ ਵਧਾਉਣ ‘ਚ ਮਦਦ ਕੀਤੀ। ਹੋਮਿਓਪੈਥੀ ਡਾ. ਪ੍ਰੀਤ (ਯੂਨੀਵਰਸਲ ਹੋਮਿਓਪੈਥੀ, ਪਾਪਾਟੋਏਟੋਏ) ਨੇ ਲਿਟਲ ਇੰਡੀਆ ਸੰਸਥਾ ਵੱਲੋਂ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।
ਹੋਮਿਓਪੈਥੀ ਡਾ. ਪ੍ਰੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਕਲੈਂਡ ਦੇ ਹੋਰਨਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਉੱਥੇ ਵੀ ਮੁਫ਼ਤ ਹੋਮਿਓਪੈਥੀ ਮੈਡੀਕਲ ਚੈੱਕਅਪ ਕੈਂਪ ਲਗਾਉਣਗੇ।