ਪ੍ਰਿੰਸ ਵਿਲੀਅਮ ਸ਼ੂਟਿੰਗ ਪੀੜਤਾਂ ਨੂੰ ਮਿਲਣ ਲਈ ਕ੍ਰਾਈਸਟਚਰਚ ਦਾ ਦੌਰਾ ਅਪ੍ਰੈਲ ਦੇ ਆਖੀਰ ‘ਚ ਕਰਨਗੇ


ਵੈਲਿੰਗਟਨ, 3 ਅਪ੍ਰੈਲ – ਪ੍ਰਿੰਸ ਵਿਲੀਅਮ ਕ੍ਰਾਈਸਟਚਰਚ ਮਸਜਿਦਾਂ ਦੇ ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਸਨਮਾਨਿਤ ਕਰਨ ਲਈ ਅਪ੍ਰੈਲ ਦੇ ਆਖੀਰ ਵਿੱਚ ਨਿਊਜ਼ੀਲੈਂਡ ਆਉਣਗੇ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਪੁਸ਼ਟੀ ਕੀਤੀ ਹੈ ਕਿ ਡਿਊਕ ਆਫ਼ ਕੈਂਬਰਿਜ ਅਪ੍ਰੈਲ ਦੇ ਅੰਤ ਵਿੱਚ ਨਿਊਜ਼ੀਲੈਂਡ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਪ੍ਰਿੰਸ ਵਿਲੀਅਮ ਕ੍ਰਾਈਸਟਚਰਚ ਯਾਤਰਾ ਦੇ ਦੌਰਾਨ ਰਾਣੀ ਦੀ ਤਰਜਮਾਨੀ ਕਰਨਗੇ। ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਕਿ ਪ੍ਰਿੰਸ ਵਿਲੀਅਮ ਦਾ ਕੈਂਟਬਰੀ ਦੇ ਲੋਕਾਂ ਨਾਲ ਨੇੜਲਾ ਸੰਬੰਧ ਹੈ ਕਿਉਂਕਿ ਉਹ ਕ੍ਰਾਇਸਟਚਰਚ ਵਿਖੇ ਆਏ ਭੂਚਾਲ ਤੋਂ ਬਾਅਦ ਪੀੜਤ ਲੋਕਾਂ ਨੂੰ ਮਿਲਣ ਲਈ ਵੀ ਆਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਦੌਰੇ ਤੋਂ ਪ੍ਰਸੰਨ ਹਨ ਜੋ ਉਹ ਪੀੜਤਾਂ ਨਾਲ ਹਮਦਰਦੀ ਕਰਨ ਲਈ ਆਉਣਗੇ।