ਪੰਜਾਬ ਚੋਣਾਂ ਵਿੱਚੋਂ 179 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ

ਚੰਡੀਗੜ੍ਹ – 30 ਜਨਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ 179 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਅਤੇ ਹੁਣ ਸੂਬੇ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਲਈ 1080 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਸਭ ਤੋਂ ਵੱਧ 16 ਉਮੀਦਵਾਰ ਲੁਧਿਆਣਾ (ਪੂਰਬੀ), ਪਟਿਆਲਾ ਦਿਹਾਤੀ ਅਤੇ ਜਲਾਲਾਬਾਦ ਹਲਕਿਆਂ ਤੋਂ ਮੈਦਾਨ ਵਿੱਚ ਹਨ। ਨਾਮਜ਼ਦਗੀਆਂ ਵਾਪਸ ਲਏ ਜਾਣ ਤਂ ਬਾਅਦ ਹੁਣ ਸੁਜਾਨਪੁਰ ਹਲਕੇ ਲਈ ਮੈਦਾਨ ਵਿੱਚ 9, ਪਠਾਨਕੋਟ ਲਈ 10, ਕਾਦੀਆਂ ਲਈ 5, ਦੀਨਾਨਗਰ ਲਈ ੫, ਬਟਾਲਾ ਲਈ 8, ਡੇਰਾਬਾਬਾ ਨਾਨਕ ਲਈ 5, ਅਜਨਾਲਾ ਲਈ 10, ਰਾਜਾਸਾਂਸੀ ਲਈ 7, ਅੰਮ੍ਰਿਤਸਰ (ਉੱਤਰੀ) ਲਈ 13, ਅੰਮ੍ਰਿਤਸਰ ਕੇਂਦਰੀ ਲਈ 9, ਖੇਮਕਰਨ ਲਈ 11, ਭੁੱਲਥ ਲਈ 8, ਕਪੂਰਥਲਾ ਲਈ 7, ਫਗਵਾੜਾ ਲਈ 11, ਫਿਲੌਰ ਲਈ 9, ਸੁਲਤਾਨਪੁਰ ਲੋਧੀ ਲਈ 11, ਨਕੋਦਰ ਲਈ 8, ਸ਼ਾਹਕੋਟ ਲਈ 8, ਕਰਤਾਰਪੁਰ ਲਈ 11, ਜਲੰਧਰ ਪੱਛਮੀ ਲਈ 7, ਜਲੰਧਰ ਕੇਂਦਰੀ ਲਈ 11, ਜਲੰਧਰ ਉੱਤਰੀ ਲਈ 7, ਜਲੰਧਰ ਕੈਂਟ ਲਈ 7, ਆਦਮਪੁਰ ਲਈ 11, ਮੁਕੇਰੀਆਂ ਲਈ 8, ਦਸੂਹਾ, ਸ਼ਾਮਚੁਰਾਸੀ ਤੇ ਉੜਮੁੜ ਲਈ 7-7, ਹੁਸ਼ਿਆਰਪੁਰ ਲਈ 10, ਗੜ੍ਹਸ਼ੰਕਰ ਲਈ 5, ਚੱਬੇਵਾਲ ਲਈ 11, ਬੰਗਾ ਲਈ 10, ਨਵਾਂਸ਼ਹਿਰ ਲਈ 11, ਆਨੰਦਪੁਰ ਸਾਹਿਬ ਲਈ 11, ਰੋਪੜ ਲਈ 8 ਅਤੇ ਚਮਕੌਰ ਲਈ 10 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਖਰੜ ਹਲਕੇ ਵਿੱਚ ਹੁਣ 11, ਮੁਹਾਲੀ ਵਿਖੇ 10, ਫਤਹਿਗੜ੍ਹ ਸਾਹਿਬ 13, ਅਮਲੋਹ 9, ਖੰਨਾ 10, ਸਾਹਨੇਵਾਲ 13, ਸਮਰਾਲਾ 9, ਲੁਧਿਆਣਾ ਦੱਖਣੀ 14, ਆਤਮਨਗਰ 15, ਲੁਧਿਆਣਾ ਕੇਂਦਰੀ 11, ਲੁਧਿਆਣਾ ਪੱਛਮੀ 6, ਲੁਧਿਆਣਾ ਉੱਤਰੀ 12, ਗਿੱਲ 7, ਪਾਇਲ 8, ਦਾਖਾ 5, ਜਗਰਾਉਂ 8, ਨਿਹਾਲ ਸਿੰਘ ਵਾਲਾ 7, ਬਾਘਾਪੁਰਾਣਾ 8, ਮੋਗਾ 8, ਧਰਮਕੋਟ 9, ਜ਼ੀਰਾ 5, ਫਿਰੋਜ਼ਪੁਰ ਸ਼ਹਿਰ 12, ਫਿਰੋਜ਼ਪੁਰ ਦਿਹਾਤੀ 8, ਗੁਰੂ ਹਰਸਹਾਏ 12, ਫਾਜ਼ਿਲਕਾ 10, ਅਬੋਹਰ 12, ਬੱਲੂਆਣਾ 5, ਲੰਬੀ, ਗਿੱਦੜਬਾਹ ਤੇ ਮਲੋਟ 11-11, ਮੁਕਤਸਰ 9, ਫਰੀਦਕੋਟ 13, ਕੋਟਕਪੁਰਾ 11, ਜੈਤੋਂ 9, ਰਾਮਪੁਰਾ ਫੂਲ 14, ਭੁੱਚੋ ਮੰਡੀ 9, ਬਠਿੰਡਾ ਸ਼ਹਿਰ 13, ਬਠਿੰਡਾ ਦਿਹਾਤੀ 7, ਮੌੜ 8, ਮਾਨਸਾ 6, ਸਰਦੂਲਗੜ੍ਹ 8, ਬੁੱਢਲਾਡਾ 7, ਲਹਿਰਾ 10, ਦਿੜ੍ਹਬਾ 11, ਸੁਨਾਮ 10, ਭਦੌੜ 12, ਬਰਨਾਲਾ 11, ਮਹਿਲ ਕਲਾਂ 7, ਮਲੇਰਕੋਟਲਾ 10, ਅਮਰਗੜ੍ਹ 13, ਨਾਭਾ 11, ਸੰਗਰੂਰ ਅਤੇ ਧੂਰੀ 8-8, ਡੇਰਾਬਸੀ, ਘਨੌਰ, ਸਨੌਰ ਤੇ ਪਟਿਆਲਾ 9-9, ਸਮਾਣਾ 8 ਅਤੇ ਸ਼ਤਰਾਣਾ ਤੋਂ 13 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ।