ਪੰਜਾਬ ਵੰਡਣ ਦਿਵਸ ਤੇ ਵਿਸ਼ੇਸ਼ – ਡਾ. ਹਰਗੋਬਿੰਦ ਸਿੰਘ ਸ਼ੇਖਪੁਰੀਆ

ਡਾ. ਹਰਗੋਬਿੰਦ ਸਿੰਘ ਸ਼ੇਖਪੁਰੀਆ
ਸੰਸਥਾਪਕ ਪ੍ਰਧਾਨ : ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ ਪੰਜਾਬ
ਕਾਰਜ ਕਰਤਾ : ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ
+91 94171 19492,  +64 220 665 786 ( ਆਕਲੈਂਡ ਨਿਊਜ਼ੀਲੈਂਡ )

ਨਿਊਜ਼ੀਲੈਂਡ ਵਿੱਚ ਬੇਸ਼ੱਕ ਅੰਗਰੇਜ਼ੀ ਭਾਸ਼ਾ ਦਾ ਹੀ ਬੋਲ ਬਾਲਾ ਹੈ, ਇੱਥੋਂ ਤੱਕ ਕਿ ਮੂਲ ਬਸਿੰਦੇ ਮਾਉਰੀ ਵੀ ਅੰਗਰੇਜ਼ੀ ਦੇ ਰੋਮਨ ਅੱਖਰ ਲਿਪੀ ਦੀ ਵਰਤੋਂ ਕਰਦਿਆਂ ਭਾਸ਼ਾ ਬੋਲਦੇ ਹਨ ਕਿਉਂਕਿ ਉਨਾਂ ਦੀ ਆਪਣੀ ਕੋਈ ਲਿਪੀ ਨਹੀਂ ਹੈ ! ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕ ਆਪਣੀ ਮਾਤ ਭਾਸ਼ਾ ਦੀ ਤਰ੍ਹਾਂ ਹੀ ਪਾਣ ਚੜਾ ਕੇ ਅੰਗਰੇਜ਼ੀ ਦਾ ਉਚਾਰਨ ਕਰਦੇ ਹਨ, ਜਿਵੇਂ ਅਸੀਂ ਪੰਜਾਬੀ ਮਾਂ ਬੋਲੀ ਦੀ ਟੱਚ ਦਿੰਦਿਆਂ ਅੰਗਰੇਜ਼ੀ ਬੋਲਦੇ ਹਾਂ, ਚੀਨੀ ਲੋਕ ਚਾਈਨੀਜ਼ ਭਾਸ਼ਾ ਦੀ ਟੱਚ ਦਿੰਦਿਆਂ ਅੰਗਰੇਜ਼ੀ ਬੋਲਦੇ ਹਨ, ਗੋਰੇ ਲੋਕ ਅੰਗਰੇਜ਼ੀ ਭਾਸ਼ਾ ਦੀ ਟੱਚ ਦਿੰਦਿਆਂ ਹੀ ਅੰਗਰੇਜ਼ੀ ਬੋਲਦੇ ਹਨ ਇਤਿਆਦੀ  !?
1 ਨਵੰਬਰ ਪੰਜਾਬ ਦਿਵਸ ਬਲਕਿ “ਪੰਜਾਬ ਵੰਡਣ ਦਿਵਸ” ਮੌਕੇ ਸ਼ੁਰੂ ਹੋ ਰਹੇ ਪੰਜਾਬੀ ਸਪਤਾਹ ਕਾਰਨ ਮੈਂ ਵੀ ‘WELL COME’ ਲਿਖਦਾ ਲਿਖਦਾ “ਜੀ ਆਇਆਂ ਨੂੰ” ਪੰਜਾਬੀ ਵਿੱਚ ਲਿਖਿਆ ਅਤੇ ਅੱਗੇ ‘MAAN NIWAS’ ਅਤੇ ਦੂਜੇ ਬੋਰਡ ਉੱਤੇ ਪਹਿਲਾਂ “ਜੀ ਆਇਆਂ ਨੂੰ” ਤੇ ਫਿਰ ‘CHAHAT MAAN’ ‘REHMAT MAAN’ ਅਤੇ “ਹਰਗੋਬਿੰਦ ਧਾਮ” ਕਿਉਂਕਿ ਮੈਂ ਪੰਜਾਬੀ ਲੇਖਕ ਤੇ ਪੰਜਾਬੀ ਪਿਆਰਾ ਹੋਣ ਕਾਰਨ ਅੱਜ 1 ਨਵੰਬਰ ਨੂੰ ਆਉਣ ਤੋਂ ਪਹਿਲਾਂ ਗ੍ਰਹਿ ਵਿਖੇ ਇਹ ਬੋਰਡ ਲਾ ਸਕਿਆ !?
ਪ੍ਰੰਤੂ ਮੇਰੀਆਂ ਅਖੌਤਾਂ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰੱਕੀ ਵਿੱਚ ਸਭ ਤੋਂ ਵੱਡਾ ਅੜਿੱਕਾ ਜੇ ਕੋਈ ਹੈ ਤਾਂ ਉਹ ਹੈ, ਸਾਡੇ ( ਸਾਰੇ ਨਹੀਂ ਬਹੁਤੇ ) ਸਿਆਸਤਦਾਨਾਂ, ਸਾਹਿਤਕਾਰਾਂ, ਸਮਾਜ ਸੇਵੀਆਂ ਵਿੱਚ ਆਈ ਹੋਈ ਸੰਕੀਰਨਤਾ, ਤੰਗ ਦਿਲੀ, ਈਰਖਾ, ਦਵੇਸ਼ ਤੇ ਕਲੇਸ਼ !? ਹਾਂ ਸੱਚ ! ਸਾਹਿਤਕ ਸਿਆਸਤ ਤਾਂ ਰਾਜਨੀਤਿਕ ਸਿਆਸਤ ਦੀ ਮਾਂ ਹੁੰਦੀ ਹੈ । ਮੈਨੂੰ ਵੀ ਤਜਰਬੇ ਚੋਂ ਬਹੁਤ ਦੇਰ ਬਾਅਦ ਪਤਾ ਚੱਲਿਆ ਕਿ ਬਹੁਤੇ ਸਾਹਿਤਕਾਰ ਵੀ ਸੁਹਿਰਦਤਾ, ਸੰਵੇਦਨਸ਼ੀਲਤਾ, ਸਪੱਸ਼ਟਤਾ, ਸਤੱਰਕਤਾ, ਸੁਚੇਤਤਾ, ਸਹਿਣਸ਼ੀਲਤਾ, ਸਮਰੱਥਾ, ਸਹਿਜਤਾ, ਸਦ ਬੁੱਧੀ ਦਾ ਸਹੀ ਸਦ ਉਪਯੋਗ ਨਾ ਕਰਦਿਆਂ ਨਿੰਦਿਆ ਚੁਗਲੀ, ਝੂਠ ਫਰੇਬ, ਧੋਖਾ ਧੜੀ, ਮੱਲਾਂ ਵਾਂਗੂੰ ਢੂਹੀ ਲਾਉਣ ਦੇ ਦਾਅ ਪੇਚ ਲਾਉਂਦਿਆਂ ਇੱਕ ਦੂਜੇ ਨੂੰ ਹੀ ਨਹੀਂ ਬਲਕਿ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਪਾੜਨ ਅਤੇ ਸਾਹਿਤ ਨੂੰ ਸਾੜਨ ਤੇ ਲੱਗੇ ਰਹਿੰਦੇ ਹਨ !? ਬਹੁਤ ਘੱਟ ਲੇਖਕ ਲੋਕ ਹੋਣਗੇ ਜੋ “ਸਾ ਹਿਤ ਕਾਰ” ਭਾਵ ਸਭਨਾਂ ਦੇ ਹਿੱਤ ਸਮੇਤ ਪਿਆਰ ਦੀ ਕਾਰ ਕਰਦੇ ਹੋਣਗੇ !? ਇਸ ਲਈ ਅੱਜ ਪੰਜਾਬੀ ਸਪਤਾਹ ਦੇ ਸ਼ੁਰੂ ਵਿੱਚ ਸਾਨੂੰ ਸਭ ਨੂੰ ਸੁਗੰਧ ਖਾਣੀ ਚਾਹੀਦੀ ਹੈ ਕਿ ਅਜਿਹਾ ਨਹੀਂ ਕਰਾਂਗੇ ਜਿਸ ਨਾਲ ਜੇਕਰ ਅਸੀਂ ਪੰਜਾਬੀ ਮਾਂ ਬੋਲੀ ਰੂਪੀ ਦਰਖਤ ਦੀ ਜੜ ਹੀ ਪੁੱਟਣੀ ਸ਼ੁਰੂ ਕਰਾਂਗੇ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਦਰਖਤ ਦਾ ਮੁੱਢ ਡਿੱਗੇਗਾ ਤਾਂ ਟਾਹਣੀ ਦਾ ਡਿੱਗਣਾ ਵੀ ਤੈਅ ਹੈ !?
ਤੁਹਾਡਾ ਸਭਨਾਂ ਦਾ ਸ਼ੁਭ ਚਿੰਤਕ ਅਤੇ ਹਿਤੂ
ਡਾ. ਹਰਗੋਬਿੰਦ ਸਿੰਘ ਸ਼ੇਖਪੁਰੀਆ