ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਦੁਬਈ ‘ਚ ਦਿਹਾਂਤ

ਆਕਲੈਂਡ,25 ਫਰਵਰੀ – ਬਾਲੀਵੁੱਡ ਜਗਤ ਤੋਂ ਦੁੱਖ ਭਰੀ ਖ਼ਬਰ ਆ ਰਹੀ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਕੁੱਝ ਸਮਾਂ ਪਹਿਲਾਂ ਦੁਬਈ ਵਿੱਚ ਦਿਹਾਂਤ ਹੋ ਗਿਆ। ਉਹ 54 ਸਾਲਾਂ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਬੋਨੀ ਕਪੂਰ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨੂੰ ੨੪ ਫਰਵਰੀ ਦੀ ਰਾਤ 11.00-11.30 ਵਜੇ ਮੈਸਿਵ ਕਾਰਡਿਅਕ ਅਰੇਸਟ ਹੋਇਆ। ਜਿਸ ਨਾਲ ਉਨ੍ਹਾਂ ਦੇ ਦਿਲ ਦੀ ਧੜਕਣ ਰੁਕ ਗਈ। ਸ਼੍ਰਦੇਵੀ ਨੂੰ ਭਾਰਤ ਸਰਕਾਰ ਨੇ 2013 ਵਿੱਚ ‘ਪਦਮਸ਼੍ਰੀ’ ਨਾਲ ਵੀ ਨਿਵਾਜਿਆ ਸੀ।
ਸ਼੍ਰੀਦੇਵੀ ਦਾ ਦਿਹਾਂਤ ਹੋਣ ਕਰਕੇ ਫਿਲਮ ਇੰਡਸਟਰੀ ਨੇ ਇੱਕ ਪ੍ਰਸਿੱਧ ਅਦਾਕਾਰਾ ਨੂੰ ਗੁਆ ਦਿੱਤਾ ਹੈ। ਜਾਣਕਾਰੀ  ਦੇ ਮੁਤਾਬਿਕ, ਉਹ ਪਤੀ ਬੋਨੀ ਕਪੂਰ ਅਤੇ ਛੋਟੀ ਧੀ ਖ਼ੁਸ਼ੀ ਦੇ ਨਾਲ ਦੁਬਈ ਵਿੱਚ ਮੋਹਿਤ ਮਾਰਵਾਹ ਦਾ ਵੈਡਿੰਗ ਫੰਕਸ਼ਨ ਅਟੈਂਡ ਕਰਨ ਗਈ ਸੀ। ਖ਼ਬਰ ਹੈ ਕਿ ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀ ਇਸ ਲਈ ਦੁਬਈ ਨਹੀਂ ਗਈ ਕਿਉਂਕਿ ਉਹ ਆਪਣੀ ਆਉਣ ਵਾਲੀ ਫਿਲਮ ‘ਧੜਕ’ ਨੂੰ ਲੈ ਕੇ ਵਿਅਸਤ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਲੋਕ ਮੁੰਬਈ ਵਿੱਚ ਉਨ੍ਹਾਂ ਦੇ ਘਰ ਦੇ ਕੋਲ ਇਕੱਠੇ ਹੋਣ ਲੱਗ ਗਏ ਹਨ। ਬਾਲੀਵੁੱਡ ਤੋਂ ਸ਼੍ਰੀਦੇਵੀ ਨੂੰ ਸੋਸ਼ਲ ਮੀਡੀਅ ਰਾਹੀ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ।
ਸ਼੍ਰੀਦੇਵੀ ਦੀ ਪਿਛਲੇ ਸਾਲ ਫਿਲਮ ‘ਮਾਮ’ ਆਈ ਸੀ। ਗੌਰਤਲਬ ਹੈ ਕਿ ਸ਼੍ਰੀਦੇਵੀ ਨੇ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਹਮੇਸ਼ਾ ਪ੍ਰਭਾਵਿਤ ਕੀਤਾ ਸੀ। ਸ਼੍ਰੀਦੇਵੀ ਨੇ ਬਾਲੀਵੁੱਡ ਵਿੱਚ ਕਦਮ ਰੱਖਣ ਤੋਂ ਪਹਿਲਾਂ ਤਾਮਿਲ,  ਤੇਲਗੂ, ਮਲਿਆਲਮ ਅਤੇ ਕੰਨੜ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਤੌਰ ਚਾਈਲਡ ਆਰਟਿਸਟ ਕੀਤੀ ਸੀ। ਹੌਲੀ-ਹੌਲੀ ਫ਼ਿਲਮਾਂ ਕਰਦੇ ਹੋਏ ਇੱਕ ਮੁਕਾਮ ਉੱਤੇ ਉਹ ‘ਫੀਮੇਲ ਸੁਪਰਸਟਾਰ’ ਬਣ ਗਈ ਸੀ। ਸ਼੍ਰੀਦੇਵੀ ਨੇ ‘ਮਿਸਟਰ ਇੰਡੀਆ’, ‘ਚਾਂਦਨੀ’, ‘ਨਗੀਨਾ’, ‘ਚਾਲਬਾਜ਼’ ਵਰਗੀ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਦੇ ਬਾਅਦ ਸ਼੍ਰੀਦੇਵੀ ਨੇ