ਬਿਹਤਰ ਤਨਖ਼ਾਹਾਂ ਅਤੇ ਕੰਮ ਦੇ ਚੰਗੇ ਹਾਲਤਾਂ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਟੀਚਰਾਂ ਵੱਲੋਂ ਦੇਸ਼ ਭਰ ਵਿੱਚ ਸਟ੍ਰਾਈਕ

ਆਕਲੈਂਡ, 17 ਮਾਰਚ – 16 ਮਾਰਚ ਨੂੰ ਦੇਸ਼ ਭਰ ਵਿੱਚ ਸਕੂਲ ਅਤੇ ਕਿੰਡਰਗਾਰਟਨ ਬੰਦ ਰਹੇ ਕਿਉਂਕਿ ਅਧਿਆਪਕ ਅਤੇ ਪ੍ਰਿੰਸੀਪਲ ਬਿਹਤਰ ਤਨਖ਼ਾਹ ਅਤੇ ਕੰਮ ਦੀਆਂ ਸਥਿਤੀਆਂ ਦੀ ਮੰਗ ਕਰਨ ਲਈ ਸੜਕਾਂ ਉੱਤੇ ਉੱਤਰੇ। ਪੋਸਟ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ (ਪੀਪੀਟੀਏ) ਅਤੇ ਨਿਊਜ਼ੀਲੈਂਡ ਐਜੂਕੇਸ਼ਨਲ ਇੰਸਟੀਚਿਊਟ ਟੇ ਰੀਯੂ ਰੋਆ (ਐਨਜ਼ਈਆਈ) ਦੇ ਲਗਭਗ 50,000 ਮੈਂਬਰ ਅੱਜ ਸਰਕਾਰ ਦੇ ਸਮੂਹਿਕ ਸਮਝੌਤੇ ਦੀਆਂ ਪੇਸ਼ਕਸ਼ਾਂ ਨੂੰ ਰੱਦ ਕਰਨ ਤੋਂ ਬਾਅਦ ਹੜਤਾਲ ਕਰ ਰਹੇ ਸਨ। ਸਿੱਖਿਆ ਮੰਤਰੀ ਜਾਨ ਟਿਨੇਟੀ ਦਾ ਕਹਿਣਾ ਹੈ ਕਿ ਉਹ ਇਸ ਸਥਿਤੀ ਤੋਂ ਨਿਰਾਸ਼ ਹੈ, ਪਰ ਜਲਦੀ ਹੱਲ ਲੱਭਣ ਲਈ ਕੰਮ ਕਰਨਗੇ ਹਨ।
ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਿਹਤਰ ਤਨਖ਼ਾਹਾਂ ਅਤੇ ਕੰਮ ਦੇ ਚੰਗੇ ਹਾਲਤਾਂ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਟੀਚਰਾਂ ਤੇ ਪ੍ਰਿੰਸੀਪਲ ਵੱਲੋਂ ਸੜਕਾਂ ਉੱਤੇ ਉੱਤਰ ਕੇ ਹੜਤਾਲਾਂ ਕੀਤੀਆਂ।