ਬ੍ਰਿਟੋਮਾਰਟ ਸਣੇ ਆਕਲੈਂਡ ਦੇ 7 ਰੇਲਵੇ ਸਟੇਸ਼ਨਾਂ ਨੂੰ ਨਵੇਂ ਨਾਂ ਮਿਲ ਰਹੇ ਹਨ

ਆਕਲੈਂਡ, 16 ਮਾਰਚ – ਆਕਲੈਂਡ ਦੇ 7 ਰੇਲਵੇ ਸਟੇਸ਼ਨਾਂ ਨੂੰ ਨਵੇਂ ਨਾਂ ਮਿਲ ਰਹੇ ਹਨ, ਜਿਸ ‘ਚ ਸ਼ਹਿਰ ਦਾ ਸਭ ਤੋਂ ਵਿਅਸਤ ਰੇਲਵੇ ਸਟੇਸ਼ਨ, ਬ੍ਰਿਟੋਮਾਰਟ ਵੀ ਸ਼ਾਮਲ ਹੈ।
ਐਨਸੇਲਮ ਹਾਨੇਨ, ਨਗਾ ਪੌ ਟੌਨਹਾ ਓ ਓਟੀਰੋਆ ਨਿਊਜ਼ੀਲੈਂਡ ਜੀਓਗ੍ਰਾਫਿਕ ਦੇ ਚੇਅਰਪਰਸਨ ਨੇ ਕਿਹਾ ਕਿ 7 ਰੇਲਵੇ ਸਟੇਸ਼ਨਾਂ ਵਿੱਚੋਂ 6 ਰੇਲਵੇ ਸਟੇਸ਼ਨ 2 ਦੱਖਣੀ ਆਕਲੈਂਡ ਵਿੱਚ ਅਤੇ 4 ਕੇਂਦਰੀ ਆਕਲੈਂਡ ਵਿੱਚ ਮਾਨਾ ਵੇਨੁਆ ਦੇ ਵੱਲੋਂ ਤੋਹਫ਼ੇ ਹਨ।
7ਵਾਂ ਰੇਲਵੇ ਸਟੇਸ਼ਨ ਦੱਖਣੀ ਆਕਲੈਂਡ ‘ਚ ਡਰੂਰੀ ਹੈ, ਜੋ ਉਸ ਜਗ੍ਹਾ ਨੂੰ ਮਾਨਤਾ ਦਿੰਦਾ ਹੈ ਜਿੱਥੇ ਨਵੇਂ ਸਟੇਸ਼ਨ ਦੁਆਰਾ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ, ‘ਨਵੇਂ ਨਾਂ ਰੇਲਵੇ ਸਟੇਸ਼ਨਾਂ ਨੂੰ ਉਨ੍ਹਾਂ ਖੇਤਰਾਂ ਦੇ ਸਥਾਨਕ ਇਤਿਹਾਸ ਨਾਲ ਜੋੜਨ ਵਿੱਚ ਮਦਦ ਕਰਨਗੇ, ਜਿੱਥੇ ਉਹ ਸੇਵਾ ਦੇ ਰਹੇ ਹਨ। ਇਨ੍ਹਾਂ ਨਵੇਂ ਨਾਵਾਂ ਦੀ ਵਰਤੋਂ ਲੋਕਾਂ ਦੁਆਰਾ ਵਰਤੇ ਜਾਣ ‘ਤੇ ਸੱਭਿਆਚਾਰਕ ਸਬੰਧ ਅਤੇ ਪਛਾਣ ਨੂੰ ਮੁੜ ਸਥਾਪਿਤ ਕਰਨ ਵਿੱਚ ਵੀ ਮਦਦ ਕਰੇਗੀ’।
ਰੇਲਵੇ ਸਟੇਸ਼ਨਾਂ ਦੇ ਨਾਵਾਂ ਲਈ ਸੰਕਲਪ ਕੀਵੀਰੇਲ, ਸਿਟੀ ਰੇਲ ਲਿੰਕ ਲਿਮਟਿਡ ਅਤੇ ਆਕਲੈਂਡ ਟ੍ਰਾਂਸਪੋਰਟ ਦੁਆਰਾ ਲਏੇ ਗਏ ਸਨ ਅਤੇ ਇੱਕ ਜਨਤਕ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਵਿੱਚੋਂ ਲੰਘੇ ਹਨ।
ਨਵੇਂ ਸਟੇਸ਼ਨਾਂ ਵਿੱਚੋਂ ਤਿੰਨ ਆਕਲੈਂਡ ਦੇ ਦੱਖਣ ‘ਚ ਪਾਪਾਕੁਰਾ ਅਤੇ ਪੁਕੀਕੋਹੀ ਵਿਚਕਾਰ ਬਣਾਏ ਜਾਣਗੇ। ਉਹ ਕ੍ਰਮਵਾਰ ਡਰੂਰੀ ਰੇਲਵੇ ਸਟੇਸ਼ਨ, ਐਂਗਾਕੋਰੋਆ ਰੇਲਵੇ ਸਟੇਸ਼ਨ, ਅਤੇ ਪੇਈਰਾਟਾ ਰੇਲਵੇ ਸਟੇਸ਼ਨ ਹਨ। ਡਰੂਰੀ ਟਰੇਨ ਸਟੇਸ਼ਨ ਡਰੂਰੀ ਦੇ ਟਾਊਨਸ਼ਿਪ ਦੀ ਸੇਵਾ ਕਰੇਗਾ, ਜਿਸ ਨੂੰ ਸਰਵੇਖਣ ਜਹਾਜ਼ ਐਚਐਮਐੱਸ ਪੰਡੋਰਾ ਦੇ ਕਮਾਂਡਰ ਬਾਇਰਨ ਡਰੂਰੀ ਦੇ ਸਨਮਾਨ ਵਿੱਚ ਇਸ ਦਾ ਨਾਮ ਦਿੱਤਾ ਗਿਆ ਸੀ।
ਹੋਰ ਚਾਰ ਸਟੇਸ਼ਨ ਨਵੀਂ ਸਿਟੀ ਰੇਲ ਲਿੰਕ ਲਾਈਨ ‘ਤੇ ਕੇਂਦਰੀ ਆਕਲੈਂਡ ‘ਚ ਸਥਿਤ ਹਨ। ਇਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਕਰੰਗਾ-ਏ-ਹੇਪ ਰੇਲਵੇ ਸਟੇਸ਼ਨ, ਟੇ ਵੈਹੋਰੋਟਿਯੂ ਰੇਲਵੇ ਸਟੇਸ਼ਨ, ਮੌਂਗਾਵਹਾਊ ਰੇਲਵੇ ਸਟੇਸ਼ਨ (ਪਹਿਲਾਂ ਮਾਊਂਟ ਈਡਨ) ਅਤੇ ਵੇਏਟੀਮਾਟਾ ਰੇਲਵੇ ਸਟੇਸ਼ਨ (ਪਹਿਲਾਂ ਬ੍ਰਿਟੋਮਾਰਟ ਸਟੇਸ਼ਨ) ਦਾ ਨਾਮ ਦਿੱਤਾ ਗਿਆ ਹੈ।