ਭਾਰਤੀ ਭਾਈਚਾਰਾ ਵੱਲੋਂ ਨਿਊਜ਼ੀਲੈਂਡ ‘ਚ ਇਕ ਮਹੱਤਵਪੂਰਨ ਯੋਗਦਾਨ

TM - Beehiveਭਾਰਤੀ ਭਾਈਚਾਰਾ ਨਿਊਜ਼ੀਲੈਂਡ ਵਿੱਚ ਇਕ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਅਸੀਂ ਇਕ ਬਹੁ-ਸਭਿਆਚਾਰਕ ਸਮਾਜ ਹੋਣ ਕਰਕੇ ਅਤੇ ਸੰਸਦ ਦਾ ਮੈਂਬਰ ਹੋਣ ਕਰਕੇ ਮੈਨੂੰ ਇਸ ਵਿਸਥਾਰ ਵਾਲੇ ਭਾਈਚਾਰੇ ਨੂੰ ਸਪੋਰਟ ਕਰਣ ਵਾਸਤੇ ਬਹੁਤ ਖ਼ੁਸ਼ ਹਾਂ।
ਹਾਲ ਹੀ ਵਿੱਚ ਐਸੋਸੀਏਟ ਟੂਰਿਜ਼ਮ ਮਨਿਸਟਰ ਹੋਣ ਦੇ ਨਾਤੇ ਮੈਂ ਆਕਲੈਂਡ ਵਿੱਚ ਇੰਡੀਆ-ਨਿਊਜ਼ੀਲੈਂਡ ਬਿਜ਼ਨਸ ਕਾਊਂਸਲ ਵੱਲੋਂ ‘ਬੀਔਂਡ ਬਿਜ਼ਨਸ ਮੈਟਰ’ ਨਾਮ ਦੇ ਕਰਵਾਏ ਪ੍ਰੋਗਰਾਮ ਵਿੱਚ ਸੰਬੋਧਨ ਕੀਤਾ। 
ਨਿਊਜ਼ੀਲੈਂਡ ਉਨ੍ਹਾਂ ਤਿੰਨਾਂ ਉੱਪਰਲਿਆਂ ਟੂਰਿਜ਼ਮ ਮਾਰਕੀਟ ਵਿੱਚ ਨਿਵੇਸ਼ ਕਰ ਰਿਹਾ ਹੈ। ਜਿਸ ਵਿੱਚ ਭਾਰਤ ਇਕ ਹੈ। ਨਿਊਜ਼ੀਲੈਂਡ ਵਿੱਚ ਭਾਰਤ ਵਿੱਚ ਨਿਵੇਸ਼ ਕਰਦਿਆਂ ਹੋਇਆਂ ਇਸ ਦਾ ਤਿੰਨ ਗੁਣਾ ਹੋਰ ਟੂਰਿਜ਼ਮ ਵਿੱਚ ਵਾਧਾ ਕੀਤਾ ਹੈ। 
ਨਿਊਜ਼ੀਲੈਂਡ ਨੇ 32.064 ਸੈਲਾਨੀਆਂ ਦੀ ਮਾਰਚ 2014 ਵਿੱਚ ਮੇਜ਼ਬਾਨੀ ਕੀਤੀ, ਜਿਹੜੀ ਪਹਿਲੇ ਸਾਲ ਤੋਂ 7% ਵਾਧੂ ਸੀ। ਸੈਲਾਨੀ ਜਦੋਂ ਨਿਊਜ਼ੀਲੈਂਡ ਵਿੱਚ ਆਏ ਤਾਂ ਉਨ੍ਹਾਂ ਦਾ ਔਸਤਨ ਇਕ ਆਦਮੀ ਦਾ ਖਰਚਾ $3680 ਨਿਊਜ਼ੀਲੈਂਡ ਡਾਲਰ ਸੀ, ਜਿਸ ਵਿੱਚ ਹਵਾਈ ਖ਼ਰਚ ਸ਼ਾਮਲ ਨਹੀਂ ਹੈ।
ਨਿਊਜ਼ੀਲੈਂਡ ਵਿਖੇ ਸਾਲ 2015 ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ 2 ਪੂਲ ਮੈਚ ਖੇਡੇਗਾ, ਜੋ 8 ਮਾਰਚ ਨੂੰ ਹੈਮਿਲਟਨ ਵਿੱਚ ਆਇਰਲੈਂਡ ਵਿਰੁੱਧ ਅਤੇ 14 ਮਾਰਚ ਨੂੰ ਆਕਲੈਂਡ ਵਿੱਚ ਜਿੰਮਬਾਵੇ ਦੇ ਵਿਰੁੱਧ ਖੇਡੇਗਾ। ਨਿਊਜ਼ੀਲੈਂਡ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਅਤੇ ਸੈਮੀ ਫਾਈਨਲ ਦੀ ਮੇਜ਼ਬਾਨੀ ਕਰੇਗਾ।
ਮੈਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੀ ਇਸ ਗੱਲ ਤੋਂ ਸਹਿਮਤੀ ਤੇ ਖ਼ੁਸ਼ ਹਾਂ ਕਿ ਵਿਸ਼ਵ ਕੱਪ ਦਾ ਅਨੰਦ ਮਾਣਨ ਦੇ ਭਾਰਤੀ ਲੋਕ ਲਈ ਦੇਹਾ ਦੇਸ਼ ਦੀ ਯਾਤਰਾ ਕਰ ਰਹੇ ਲੋਕ ਲਈ ਇਕ ਹੀ ਵੀਜ਼ਾ ਲੈਣਾ ਹੋਵੇਗੀ।
ਮੈਂ ਕ੍ਰਿਕਟ ਵਿਸ਼ਵ ਕੱਪ ਦਾ ਇਸ ਗੋਲੋਂ ਇੰਤਜ਼ਾਰ ਕਰ ਰਿਹਾ ਹਾਂ ਜਿਸ ਵਿੱਚ ਭਾਰਤ ਨਿਊਜ਼ੀਲੈਂਡ ਨੂੰ ਛੱਡ ਕੇ ਬਾਕੀ ਸਭ ਨੂੰ ਹਰਾ ਦੇਵੇ।
ਪਿਛਲੇ ਸਾਲ ਮੈਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਏਸ਼ੀਆ ਵਿਕਾਸ ਬੈਂਕ ਦੇ ਸਲਾਨਾ ਸੰਮੇਲਨ ਵਿੱਚ ਭਾਗ ਲੈਣ ਦੇ ਲਈ ਮੈਂ ਭਾਰਤ ਗਿਆ ਸੀ ਇਹ ਭਾਰਤੀ ਵਪਾਰ ਜਗਤ ਦੇ ਨੇਤਾਵਾਂ ਦੇ ਨਾਲ ਬੈਠਣ ਅਤੇ ਗੱਲ ਕਰਣ ਦਾ ਇਕ ਚੰਗਾ ਮੌਕਾ ਸੀ ਜਿਸ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਮਿਲ ਕੇ ਕੰਮ ਕਰਣ ਦੇ ਮੌਕੇ ਪਾਉਣਗੇ। 
ਇਸ ਸਾਲ ਦੇ ਸ਼ੁਰੂ ਵਿੱਚ ‘ਕੀਵੀ ਇੰਡੀਆ ਹਾਲ ਆਫ਼ ਫੇਮ 2014’ ਦੇ ਈਵੈਂਟ ਵਿੱਚ ਸ਼ਿਰਕਤ ਕਰਣ ਦਾ ਮੌਕਾ ਮਿਲਿਆ, ਜਿਸ ਵਿੱਚ ਮੈਂ ਪ੍ਰਧਾਨ ਮੰਤਰੀ ਜਾਨ ਕੀ ਮੁੱਖ ਮਹਿਮਾਨ ਸਨ। ਇਸ ਵਿੱਚ 300 ਦੇ ਕਰੀਬ ਕੀਵੀ ਇੰਡੀਅਨ ਕਮਿਊਨਿਟੀ ਦੇ ਲੋਕਾਂ ਨੇ ਭਾਗ ਲਿਆ ਸੀ। 
‘ਦੀ ਇੰਸਟੀਚਿਊਟ ਆਫ਼ ਕੀਵੀ ਇੰਡੀਅਨ ਹਾਲ ਆਫ਼ ਫੇਮ’ ਰਾਹੀਂ ਉਨ੍ਹਾਂ ਖ਼ਾਸ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਨ੍ਹਾਂ ਕੀਵੀ ਇੰਡੀਅਨ ਕਮਿਊਨਿਟੀ ਅਤੇ ਨਿਊਜ਼ੀਲੈਂਡ ਲਈ ਖ਼ਾਸ ਉਪਲਬਧੀ ਪ੍ਰਾਪਤ ਕੀਤੀ ਹੈ। ਇਹ ਇਸ ਸਮਾਗਮ ਦਾ ਦੂਜਾ ਸਾਲ ਹੈ ਜਦੋਂ ਇਹ ਇਕ ਸਿਗਨੈਚਰ ਈਵੈਂਟ ਬਣ ਗਿਆ ਹੈ। ਇਹ ਵੱਧ ਰਹੀ ਭਾਰਤੀ ਕਮਿਊਨਿਟੀ ਦੀ ਪਛਾਣ ਬਣ ਗਿਆ ਹੈ। ਮੈਂ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ। 
ਮੈਨੂੰ ਦੇਸ਼ ਭਰ ਦੇ ਇਸ ਤਰ੍ਹਾਂ ਦੇ ਈਵੈਂਟਸ ਵਿੱਚ ਹਾਜ਼ਰ ਹੈ ਬਹੁਤ ਚੰਗਾ ਲਗਦਾ ਹੈ। ਖ਼ਾਸ ਕਰਕੇ ਮੇਰਾ ਹੋਮ ਟਾਊਨ ਟੋਟਰੂਆਂ ਦੇ ਲੋਕਲ ਲੋਕਾਂ ਵੱਲੋਂ ਕਰਵਾਏ ਜਾਂਦੇ ਈਵੈਂਟ ਮੈਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਮੈਂ ਤੇ ਮੇਰਾ ਪਰਿਵਾਰ ਮਿਲ ਕੇ ਕਈ ਲੋਕਲ ਇੰਡੀਅਨ ਈਵੈਂਟ ਜੀਵੇਂ ਹੋਲੀ ਅਤੇ ਕਬੱਡੀ ਵਰਗੇ ਈਵੈਂਟ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਇਨ੍ਹਾਂ ਈਵੈਂਟ ਰਾਹੀਂ ਅਸੀਂ ਆਪਣੇ ਕਮਿਊਨਿਟੀ ਦੀ ਸੰਸਕ੍ਰਿਤੀ ਦੇ ਜਸ਼ਨਾਂ ਨੂੰ ਮਨਾਉਂਦੇ ਹਾਂ। ਮੈਂ ਖ਼ਾਸ ਕਰਕੇ ਹੋਲੀ ਦਾ ਅਨੰਦ ਮਾਣਦਾ ਹੈ ਕਿਉਂਕਿ ਇਸ ਨਾਲ ਵੱਖ ਵੱਖ ਕਮਿਊਨਿਟੀ ਦੇ ਲੋਕ ਧਰਮ ਤੇ ਭੇਦਭਾਵ ਨੂੰ ਪਿੱਛੇ ਛੱਡ ਕੇ ਇਕੱਠੇ ਹੁੰਦੇ ਹਨ।
ਹਾਲ ਹੀ ਵਿੱਚ ਇਕ ਕਬੱਡੀ ਟੂਰਨਾਮੈਂਟ ਜੋ ਟੀ ਪੂਕੀ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੇਰੇ ਦੋਵੇਂ ਬੇਟਿਆਂ ਨੇ ਭਾਗ ਲਿਆ ਜਿਸ ਨਾਲ ਉਹ ਬਹੁਤ ਰੋਮਾਂਚਕ ਖੇਡ ਨੂੰ ਵੇਖ ਕੇ ਬਹੁਤ ਖ਼ੁਸ਼ ਹੋਵੇ।
ਜਿਵੇਂ ਕਿ ਅਸੀਂ ਭਾਰਤ ਨਾਲ ਬਿਹਤਰ ਰਿਸ਼ਤੇ ਬਣਾਉਣੇ ਜਾਰੀ ਰੱਖਾਂਗੇ ਅਤੇ ਮੈਂ ਭਾਰਤੀ ਕਮਿਊਨਿਟੀ ਦੇ ਨਾਲ ਆਪਣੇ ਟੋਟਰੂਆਂ ਦੇ ਮਤਦਾਤਾਵਾਂ ਅਤੇ ਦੇਸ਼ ਭਰ ਵਿੱਚ ਭਾਰਤੀ ਕਮਿਊਨਿਟੀ ਨਾਲ ਮਜ਼ਬੂਤ ਭਾਈਵਾਲੀ ਜਾਰੀ ਰੱਖਣ ਲਈ ਹੈ ਵਚਨਬੱਧ ਹਾਂ।
-ਟੋਡ ਮੈਕਲੇਅ 
ਮਨਿਸਟਰ ਆਫ਼ ਰੈਵਿਨਿਯੂ, 
ਅਸੋਸਿਏਟ ਮਨਿਸਟਰ ਆਫ਼ ਟੂਰਿਜ਼ਮ