ਭਾਰਤੀ ਹਾਈ ਕਮਿਸ਼ਨ ਵੱਲੋਂ 27 ਫਰਵਰੀ ਨੂੰ ਆਕਲੈਂਡ ‘ਚ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਨਿਵਾਰਨ ਲਈ ਸਿਟੀ ਵਿਖੇ ਮਿਲਣੀ ਕੈਂਪ

ਵੈਲਿੰਗਟਨ, 23 ਜਨਵਰੀ – ਭਾਰਤੀ ਹਾਈ ਕਮਿਸ਼ਨ ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ 27 ਫਰਵਰੀ ਦਿਨ ਸੋਮਵਾਰ ਨੂੰ ਆਕਲੈਂਡ ਸਿਟੀ ਵਿਖੇ ਸਥਿਤ ਕੋਰਡਿਸ ਹੋਟਲ ਦੀ ਗੈਲਰੀ 2 ਵਿਖੇ ‘ਕੌਂਸਲਰ ਫੈਸੀਲੀਟੇਸ਼ਨ ਕੈਂਪ’ ਸਵੇਰੇ 9.00 ਵਜੇ ਤੋਂ 5.30 ਵਜੇ ਤੱਕ ਲਗਾਇਆ ਜਾਵੇਗਾ, ਜਿਸ ਵਿੱਚ ਆਕਲੈਂਡ ‘ਚ ਤੇ ਉਸ ਦੇ ਆਸ-ਪਾਸ ਰਹਿੰਦੇ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ ਸਮੱਸਿਆਵਾਂ ਦੇ ਹੱਲ ਕਰਨੇ ਅਤੇ ਭਾਰਤੀਆਂ ਨਾਲ ਨੇੜਤਾ ਪੈਦਾ ਕਰਨਾ ਹੈ।
ਇਸ ਤੋਂ ਇਲਾਵਾ ਓਪਨ ਹਾਊਸ ਮੀਟਿੰਗ ਵੀ ਸਵੇਰੇ 9.30 ਵਜੇ ਤੋਂ 11.00 ਵਜੇ ਤੱਕ ਰੱਖੀ ਗਈ ਹੈ, ਜਿਸ ਵਿੱਚ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਆਪ ਹਾਜ਼ਰ ਰਹਿ ਕੇ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣਨਗੇ। ਜਿਹੜੇ ਵਿਅਕਤੀਆਂ ਉਸ ਵੇਲੇ ਆਪਣੀਆਂ ਆਨ ਲਾਈਨ ਭਰੀਆਂ ਅਰਜ਼ੀਆਂ ਦੇ ਪ੍ਰਿੰਟ ਆਊਟ ਤੇ ਲੋੜੀਂਦੀ ਫ਼ੀਸ ਦੀ ਰਸੀਦ ਵੀ ਨਾਲ ਲਿਆਉਣਗੇ ਉਨ੍ਹਾਂ ਦੀਆਂ ਅਰਜ਼ੀਆਂ ‘ਤੇ ਹਾਈ ਕਮਿਸ਼ਨ ਦੇ ਅਫ਼ਸਰ ਵੈਲਿੰਗਟਨ ਵਾਪਸ ਜਾ ਕੇ ਪ੍ਰੋਸੈੱਸ ਕਰਨ ‘ਚ ਮਦਦ ਕਰਨਗੇ।
ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਤੁਹਾਨੂੰ ਹਾਈ ਕਮਿਸ਼ਨ ਆਫ਼ ਇੰਡੀਆ, ਵੈਲਿੰਗਟਨ ਦੀ ਵੈੱਬ ਸਾਈਟ www.hciwellington.gov.in ਉੱਤੇ ਰਜਿਸਟਰਡ ਕਰਨਾ ਜ਼ਰੂਰੀ ਹੋਵੇਗਾ। ਰਜਿਸਟਰੇਸ਼ਨ ਫਾਰਮ ਦਾ ਪ੍ਰਿੰਟ ਆਊਟ, ਲੋੜੀਂਦੇ ਜ਼ਰੂਰੀ ਕਾਗ਼ਜ਼ਾਤ ਲਿਆਉਣੇ ਹੋਣਗੇ ਤੇ ਲੋੜੀਂਦੀ ਫ਼ੀਸ ਦੀ ਰਸੀਦ ਵੀ ਨਾਲ ਲਿਆਉਣੀ ਜ਼ਰੂਰੀ ਹੋਵੇਗੀ, ਜਿਸ ਬਾਰੇ ਜਾਣਕਾਰੀ ਹਾਈ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬਧ ਹੈ।