ਭਾਰਤੀ ਹਾਈ ਕਮਿਸ਼ਨ 18 ਜੂਨ ਨੂੰ ‘ਇੰਟਰਨੈਸ਼ਨਲ ਜੋਗਾ ਡੇਅ’ ਮਨਾ ਰਿਹਾ

ਵੈਲਿੰਗਟਨ, 9 ਮਈ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਸਾਂਝੇ ਕਦੇ ਹੋਏ ਕਿਹਾ ਕਿ ਵੈਲਿੰਗਟਨ ਵਿੱਚ 18 ਜੂਨ ਦਿਨ ਐਤਵਾਰ ਨੂੰ ‘ਇੰਟਰਨੈਸ਼ਨਲ ਜੋਗਾ ਡੇਅ 2017’ ਸਵੇਰੇ 10.30 ਤੋਂ 11.30 ਵਜੇ ਤੱਕ ਭਾਰਤ ਭਵਨ 48 ਕੈਂਪ ਸਟਰੀਟ, ਕਿਲਬ੍ਰਨੀ ਵਿਖੇ ਮਨਾਇਆ ਜਾ ਰਿਹਾ ਹੈ।
ਹਾਈ ਕਮਿਸ਼ਨ ਨੇ ਕਿਹਾ ਕਿ ‘ਇੰਟਰਨੈਸ਼ਨਲ ਜੋਗਾ ਡੇਅ’ ਵੈਲਿੰਗਟਨ ਤੋਂ ਇਲਾਵਾ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ ਜੀਵੇਂ ਆਕਲੈਂਡ, ਕ੍ਰਾਈਸਟਚਰਚ, ਹੈਮਿਲਟਨ ਆਦਿ ਵਿੱਚ ਇੰਡੀਅਨ ਡਾਇਸਪੋਰਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿੱਚ 21 ਜੂਨ ਨੂੰ ‘ਇੰਟਰਨੈਸ਼ਨਲ ਜੋਗਾ ਡੇਅ’ ਮਨਾਇਆ ਜਾਂਦਾ ਹੈ।