ਭਾਰਤ ‘ਚ ਲੌਕਡਾਉਨ 3 ਮਈ ਤੱਕ ਵਧਾਇਆ, ਹੁਣ ਤੱਕ ਕੋਰਨਾ ਨਾਲ 10,363 ਪੀੜਿਤ ਤੇ 339 ਲੋਕਾਂ ਦੀ ਮੌਤ

ਨਵੀਂ ਦਿੱਲੀ, 14 ਅਪ੍ਰੈਲ – ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਲੌਕਡਾਉਨ ਨੂੰ ੩ ਮਈ ਤੱਕ ਵਧਾਉਣ ਦਾ ਐਲਾਨ ਕੀਤਾ। ਜਦੋਂ ਕਿ ਸਿਹਤ ਮੰਤਰਾਲੇ ਵੱਲੋਂ ‘ਕੋਵਿਡ -19’ ਦੇ ਜਾਰੀ ਤਾਜ਼ਾ ਆਂਕੜਿਆਂ ਮੁਤਾਬਿਕ ਦੇਸ਼ ਭਰ ਵਿੱਚ ਹੁਣ ਤੱਕ ਕੋਰਨਾ ਨਾਲ 10,363 ਪੀੜਿਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 1036 ਲੋਕ ਠੀਕ ਹੋਏ ਹਨ ਅਤੇ 339 ਲੋਕਾਂ ਦੀ ਮੌਤ ਹੋਈ ਹੈ।
ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕੀਤਾ ਗਿਆ 21 ਦਿਨ ਦਾ ਦੇਸ਼ ਵਿਆਪੀ ਲੌਕਡਾਉਨ ਅੱਜ ਪੂਰਾ ਹੋ ਰਿਹਾ ਹੈ। ਅਜਿਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਲੌਕਡਾਉਨ ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ 3 ਮਈ ਤੱਕ ਹਰ ਦੇਸ਼ਵਾਸੀ ਨੂੰ ਲੌਕਡਾਉਨ ਵਿੱਚ ਹੀ ਰਹਿਣਾ ਪਵੇਗਾ। ਇਸ ਦੌਰਾਨ ਸਾਨੂੰ ਅਨੁਸ਼ਾਸਨ ਦਾ ਉਸੀ ਤਰ੍ਹਾਂ ਪਾਲਣ ਕਰਨਾ ਹੈ, ਜਿਵੇਂ ਅਸੀਂ ਕਰਦੇ ਆ ਰਹੇ ਹਾਂ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਕੋਰੋਨਾ ਨੂੰ ਸਾਨੂੰ ਕਿਸੇ ਵੀ ਕੀਮਤ ਉੱਤੇ ਨਵੇਂ ਖੇਤਰਾਂ ਵਿੱਚ ਫੈਲਣ ਨਹੀਂ ਦੇਣਾ ਹੈ। ਮੁਕਾਮੀ ਪੱਧਰ ਉੱਤੇ ਹੁਣ ਇੱਕ ਵੀ ਮਰੀਜ਼ ਵਧਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਸਬਰ ਬਣਾ ਕੇ ਰੱਖਣ ਅਤੇ ਨਿਯਮਾਂ ਦਾ ਪਾਲਣ ਕਰਨ ਨੂੰ ਕਿਹਾ ਤਾਂ ਕਿ ਕੋਰੋਨਾਵਾਇਰਸ ਵਰਗੀ ਮਹਾਂਮਾਰੀ ਨੂੰ ਹਰਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਤੋਂ 7 ਗੱਲਾਂ ਉੱਤੇ ਸਾਥ ਮੰਗਿਆ :-
ਪਹਿਲੀ ਗੱਲ – ਆਪਣੇ ਘਰ ਦੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖੋ।  
ਦੂਜੀ ਗੱਲ – ਲੌਕਡਾਉਨ ਅਤੇ ਸੁਰੱਖਿਅਤ ਦੂਰੀ (Social Distancing) ਦੀ ਲਛਮਣ ਰੇਖਾ ਦਾ ਪੂਰੀ ਤਰ੍ਹਾਂ ਪਾਲਣ ਕਰੋ।
ਤੀਜੀ ਗੱਲ – ਆਪਣੀ ਇੰਮਿਊਨਿਟੀ ਵਧਾਉਣ ਦੇ ਲਈ ਆਯੁਸ਼ ਮੰਤਰਾਲੇ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰੋ।
ਚੌਥੀ ਗੱਲ – ਕੋਰੋਨਾ ਸੰਕਰਮਣ ਦਾ ਫੈਲਾਓ ਰੋਕਣ ਵਿੱਚ ਮਦਦ ਕਰਨ ਲਈ ਤੰਦਰੁਸਤ ਸੇਤੂ ਮੋਬਾਇਲ ਐੱਪ ਡਾਊਨਲੋਡ ਕਰੋ।
ਪੰਜਵੀਂ ਗੱਲ – ਜਿਨ੍ਹਾਂ ਹੋ ਸਕੇ ਓਨੇ ਗ਼ਰੀਬ ਪਰਵਾਰ ਦੀ ਦੇਖਭਾਲ ਕਰੋ, ਉਨ੍ਹਾਂ ਦੇ ਭੋਜਨ ਦੀ ਲੋੜ ਪੂਰੀ ਕਰੋ।  
ਛੇਵੀਂ ਗੱਲ – ਤੁਸੀਂ ਆਪਣੇ ਪੇਸ਼ੇ ‘ਚ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਨੌਕਰੀ ਤੋਂ ਨਾ ਕੱਢੋ।
ਸੱਤਵੀਂ ਗੱਲ – ਦੇਸ਼ ਦੇ ਕੋਰੋਨਾਯੋਧਿਆਂ ਜੀਵੇਂ ਸਾਡੇ ਡਾਕਟਰ-ਨਰਸਾਂ, ਸਫ਼ਾਈ ਕਰਮੀਂ, ਪੁਲਸ ਕਰਮੀਂ ਇਨ੍ਹਾਂ ਸਾਰਿਆਂ ਦਾ ਪੂਰਾ ਸਨਮਾਨ ਕਰੋ।  
ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੌਕਡਾਉਨ ਦੇ ਨਿਯਮ ਜੇਕਰ ਟੱਟ ਦੇ ਹਨ ਅਤੇ ਕੋਰੋਨਾ ਦਾ ਪੈਰ ਸਾਡੇ ਇਲਾਕੇ ਵਿੱਚ ਪੈਂਦਾ ਹੈ ਤਾਂ ਸਾਰੀ ਆਗਿਆ ਵਾਪਸ ਲੈ ਲਈ ਜਾਵੇਗੀ। ਇਸ ਲਈ ਨਾਂ ਖ਼ੁਦ ਲਾਪਰਵਾਹੀ ਕਰਨੀ ਹੈ ਅਤੇ ਨਾ ਦੂਸਰਿਆਂ ਨੂੰ ਲਾਪਰਵਾਹੀ ਕਰਨ ਦੇਣੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਖੇਤਰ ਇਸ ਅਗਨੀ ਪਰੀਖਣ ਵਿੱਚ ਸਫਲ ਹੋਣਗੇ, ਜੋ ਹਾਟਸਪਾਟ ਵਿੱਚ ਨਹੀਂ ਹੋਣਗੇ ਅਤੇ ਜਿਨ੍ਹਾਂ ਦੇ ਹਾਟਸਪਾਟ ਵਿੱਚ ਬਦਲਣ ਦਾ ਖ਼ਦਸ਼ਾ ਵੀ ਘੱਟ ਹੋਵੇਗਾ, ਉੱਥੇ 20 ਅਪ੍ਰੈਲ ਤੋਂ ਕੁੱਝ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਆਉਣ ਵਾਲੇ ਹਫ਼ਤੇ ਹੋਰ ਔਖੇ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਗਲੇ ਇੱਕ ਹਫ਼ਤੇ ਵਿੱਚ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਸਖ਼ਤੀ ਹੋਰ ਜ਼ਿਆਦਾ ਵਧਾਈ ਜਾਵੇਗੀ। 20 ਅਪ੍ਰੈਲ ਤੱਕ ਹਰ ਕਸਬੇ, ਹਰ ਥਾਣੇ, ਹਰ ਜ਼ਿਲ੍ਹੇ, ਹਰ ਰਾਜ ਨੂੰ ਪਰਖਿਆ ਜਾਵੇਗਾ, ਉੱਥੇ ਲੌਕਡਾਉਨ ਦਾ ਕਿੰਨਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਜਿਸ ਤਰ੍ਹਾਂ ਫੈਲ ਰਿਹਾ ਹੈ, ਉਸ ਨੇ ਵਿਸ਼ਵ ਭਰ ਦੇ ਹੈਲਥ ਐਕਸਪਰਟਸ ਅਤੇ ਸਰਕਾਰਾਂ ਨੂੰ ਹੋਰ ਜ਼ਿਆਦਾ ਚੇਤੰਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਰਥਕ ਨਜ਼ਰ ਤੋਂ ਵੇਖੋ ਤਾਂ ਹੁਣੇ ਇਹ ਮਹਿੰਗਾ ਜ਼ਰੂਰ ਲੱਗਦਾ ਹੈ ਪਰ ਭਾਰਤਵਾਸੀਆਂ ਦੀ ਜ਼ਿੰਦਗੀ ਦੇ ਅੱਗੇ ਇਸ ਦੀ ਕੋਈ ਤੁਲਨਾ ਨਹੀਂ ਹੋ ਸਕਦੀ। ਸੀਮਤ ਸੰਸਾਧਨਾਂ ਦੇ ਵਿੱਚ ਭਾਰਤ ਜਿਸ ਰਸਤੇ ਉੱਤੇ ਚੱਲਿਆ ਹੈ, ਉਸ ਰਸਤੇ ਦੀ ਚਰਚਾ ਅੱਜ ਦੁਨੀਆ ਭਰ ਵਿੱਚ ਹੋ ਰਹੀ ਹੈ।
ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਸਾਡੇ ਇੱਥੇ ਕੋਰੋਨਾਵਾਇਰਸ ਦੇ ਸਿਰਫ਼ 550 ਕੇਸ ਸਨ, ਉਦੋਂ ਭਾਰਤ ਨੇ 21 ਦਿਨ ਦੇ ਸੰਪੂਰਣ ਲੌਕਡਾਉਨ ਦਾ ਇੱਕ ਵੱਡਾ ਕਦਮ ਚੁੱਕ ਲਿਆ ਸੀ। ਭਾਰਤ ਨੇ ਸਮੱਸਿਆ ਵਧਣ ਦਾ ਇੰਤਜ਼ਾਰ ਨਹੀਂ ਕੀਤਾ, ਸਗੋਂ ਜਿਵੇਂ ਹੀ ਸਮੱਸਿਆ ਦਿਸੀ ਉਸ ਨੂੰ ਤੇਜ਼ੀ ਨਾਲ ਫ਼ੈਸਲੇ ਲੈ ਕੇ ਉਸੀ ਸਮੇਂ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਾਲ ਭਾਰਤ ਅੱਜ ਬਹੁਤ ਸੰਭਲੀ ਹੋਈ ਹਾਲਤ ਵਿੱਚ ਹੈ।