ਭਾਰਤ ਦੀ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ਜਿੱਤਿਆ ਸਰਵੋਤਮ ਡਾਕੂਮੈਂਟਰੀ ਆਸਕਰ ਪੁਰਸਕਾਰ

ਲਾਸ ਏਂਜਲਸ (ਅਮਰੀਕਾ), 13 ਮਾਰਚ – ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ‘ਡਾਕੂਮੈਂਟਰੀ ਸ਼ਾਰਟ ਸਬਜੈੱਕਟ’ ਸ਼੍ਰੇਣੀ ਵਿੱਚ ਭਾਰਤ ਦਾ ਪਹਿਲਾ ਆਸਕਰ ਜਿੱਤਿਆ ਹੈ। ਓਟੀਟੀ ਪਲੇਟਫਾਰਮ ‘ਨੈੱਟਫਲਿਕਸ’ ਦੀ ਇਹ ਦਸਤਾਵੇਜ਼ੀ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਜ਼ ਨੇ ਕੀਤਾ ਹੈ। ਕਾਰਤੀਕੀ ਗੋਂਸਾਲਵੇਜ਼ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ, ਇਸ ਨੂੰ ਆਪਣੀ ਮਾਤ ਭੂਮੀ ਭਾਰਤ ਨੂੰ ਸਮਰਪਿਤ ਕੀਤਾ।ਗੋਂਸਾਲਵੇਜ਼ ਨੇ ਅਕੈਡਮੀ ਐਵਾਰਡ ਲਈ ਨਿਰਮਾਤਾ ਗੁਨੀਤ ਮੋਂਗਾ ਤੇ ਉਨ੍ਹਾਂਦੇ ਪਰਿਵਾਰ ਦਾ ਧੰਨਵਾਦ ਕੀਤਾ। 39 ਮਿੰਟ ਦੀ ਇਸ ਫਿਲਮ ਵਿੱਚ ਇਨਸਾਨਾਂ ਅਤੇ ਜਾਨਵਰਾਂ ਦਾ ਖੂਬਸੂਰਤ ਰਿਸ਼ਤਾ ਦਿਖਾਇਆ ਗਿਆ ਹੈ।
ਫਿਲਮ ‘ਦਿ ਐਲੀਫੈਂਟ ਵਿਸਪਰਸ’ ਦਾ ਨਿਰਦੇਸ਼ਨ ਕਾਰਤਿਕ ਗੋਂਸਾਲਵੇਸ ਨੇ ਕੀਤਾ ਹੈ, ਜਦਕਿ ਇਸ ਦੇ ਨਿਰਮਾਤਾ ਗੁਨੀਤ ਮੋਂਗਾ ਹਨ। ਲਘੂ ਫਿਲਮ ਇੱਕ ਦੱਖਣ ਭਾਰਤੀ ਜੋੜੇ, ਬੋਮਨ ਅਤੇ ਬੇਲੀ ਦੀ ਕਹਾਣੀ ਦੱਸਦੀ ਹੈ, ਜੋ ਰਘੂ ਨਾਮ ਦੇ ਇੱਕ ਅਨਾਥ ਛੋਟੇ ਹਾਥੀ ਦੀ ਦੇਖਭਾਲ ਕਰਦੇ ਹਨ। ਇਹ ਦਸਤਾਵੇਜ਼ੀ ਫਿਲਮ ਤਾਮਿਲ ਭਾਸ਼ਾ ‘ਚ ਬਣਾਈ ਗਈ ਹੈ, ਜਿਸ ਨੂੰ ਨੈੱਟਫਲਿਕਸ ‘ਤੇ ਦੇਖਿਆ ਜਾ ਸਕਦਾ ਹੈ।
ਕਹਿਣ ਨੂੰ ਤਾਂ ‘ਦ ਐਲੀਫੈਂਟ ਵਿਸਪਰਜ਼’ 39 ਮਿੰਟ ਦੀ ਫਿਲਮ ਹੈ। ਪਰ ਕਾਰਤਿਕੀ ਗੌਂਸਾਲਵੇਸ ਅਤੇ ਗੁਨੀਤ ਮੋਂਗਾ ਨੇ ਇਸ ਨੂੰ ਬਣਾਉਣ ਲਈ ਪੂਰੇ ਪੰਜ ਸਾਲ ਸਖ਼ਤ ਮਿਹਨਤ ਕੀਤੀ ਹੈ। ਫਿਲਮ ਦੇ ਨਿਰਦੇਸ਼ਕ ਨੇ ਪੰਜ ਸਾਲਾਂ ਤੱਕ ਬੋਮਨ ਅਤੇ ਬੇਲੀ ਦੇ ਜੀਵਨ ਨੂੰ ਨੇੜਿਓਂ ਦੇਖਿਆ। ਹਰ ਮਿੰਟ ਦੇ ਵੇਰਵਿਆਂ ਨੂੰ ਧਿਆਨ ਨਾਲ ਦੇਖਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇਸ ਨੂੰ ਫਿਲਮ ਵਿੱਚ ਖੂਬਸੂਰਤੀ ਨਾਲ ਦਰਸਾਇਆ ਗਿਆ ਸੀ।
ਕਹਿਣ ਨੂੰ ਤਾਂ ‘ਦ ਐਲੀਫੈਂਟ ਵਿਸਪਰਜ਼’ 39 ਮਿੰਟ ਦੀ ਫਿਲਮ ਹੈ। ਪਰ ਕਾਰਤਿਕੀ ਗੌਂਸਾਲਵੇਸ ਅਤੇ ਗੁਨੀਤ ਮੋਂਗਾ ਨੇ ਇਸ ਨੂੰ ਬਣਾਉਣ ਲਈ ਪੂਰੇ ਪੰਜ ਸਾਲ ਸਖ਼ਤ ਮਿਹਨਤ ਕੀਤੀ ਹੈ। ਫਿਲਮ ਦੇ ਨਿਰਦੇਸ਼ਕ ਨੇ ਪੰਜ ਸਾਲਾਂ ਤੱਕ ਬੋਮਨ ਅਤੇ ਬੇਲੀ ਦੇ ਜੀਵਨ ਨੂੰ ਨੇੜਿਓਂ ਦੇਖਿਆ। ਹਰ ਮਿੰਟ ਦੇ ਵੇਰਵਿਆਂ ਨੂੰ ਧਿਆਨ ਨਾਲ ਦੇਖਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇਸ ਨੂੰ ਫਿਲਮ ਵਿੱਚ ਖੂਬਸੂਰਤੀ ਨਾਲ ਦਰਸਾਇਆ ਗਿਆ ਸੀ। ਰਘੂ ਦੇ ਸ਼ਾਟ ਨੂੰ ਕੈਪਚਰ ਕਰਨ ਲਈ ਵੱਖ-ਵੱਖ ਪਲਾਂ ਨੂੰ ਰਿਕਾਰਡ ਕੀਤਾ ਗਿਆ। ਇਸ ਤਰ੍ਹਾਂ ਕਰੀਬ 450 ਘੰਟਿਆਂ ਦੀ ਫੁਟੇਜ ਹਾਸਲ ਕੀਤੀ ਗਈ।
‘ਦਿ ਐਲੀਫੈਂਟ ਵਿਸਪਰਜ਼’ 8 ਦਸੰਬਰ, 2022 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਮਨੁੱਖ ਅਤੇ ਹਾਥੀ ਦੇ ਬੱਚੇ ਦੀ ਸਾਂਝ ਨੂੰ ਦਿਖਾਇਆ ਗਿਆ ਹੈ। ਕਿਵੇਂ ਇੱਕ ਜੋੜਾ ਆਪਣੇ ਬੱਚੇ ਵਾਂਗ ਹਾਥੀ ਦੀ ਦੇਖਭਾਲ ਕਰਦਾ ਹੈ। ਇਸ ਦੇ ਨਾਲ ਹੀ ਫਿਲਮ ‘ਚ ਕੁਦਰਤ ਦੀ ਮਹੱਤਤਾ ਨੂੰ ਵੀ ਖੂਬ ਦਿਖਾਇਆ ਗਿਆ ਹੈ।