ਮਰਸਡ, ਕੈਲੀਫੋਰਨੀਆ ਵਿੱਚ ਪੰਜਾਬੀ ਪਰਿਵਾਰ ਦੇ ਕਾਤਲ ਦਾ ਭਰਾ ਵੀ ਸ਼ਾਜਿਸ਼ ਵਿੱਚ ਸ਼ਾਮਿਲ, ਪੁਲੀਸ ਵਲੋਂ ਗ੍ਰਿਫਤਾਰ।

ਸੈਕਰਾਮੈਂਟੋ, ਕੈਲੀਫੋਰਨੀਆ, 8 ਅਕਤੂਬਰ ( ਹੁਸਨ ਲੜੋਆ ਬੰਗਾ) – ਬੀਤੇ ਦਿਨੀਂ ਮਰਸਿਡ, ਕੈਲੀਫੋਰਨੀਆ ਚ ਪੰਜਾਬੀ ਪਰਿਵਾਰ ਦੇ ਕੀਤੇ ਗਏ ਕਤਲ ਦੀ ਲੜੀ ਤੇ ਕੜੀ ਨੂੰ ਅੱਗੇ ਜੋੜਦਿਆਂ ਪੁਲੀਸ ਉਚ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਇੱਕ 8 ਮਹੀਨੇ ਦੀ ਬੱਚੀ ਸਮੇਤ ਇੱਕ ਮਰਸਿਡ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੇ ਸ਼ੱਕ ਵਿੱਚ ਹਸੂਸ ਮੈਨੁਅਲ ਸਲਗਾਡੋ ਦੇ ਭਰਾ ਨੂੰ ਉਸਦੀ ਮੱਦਦ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬੀ ਭਾਈਚਾਰਾ ਤੇ ਲਾਅ ਇੰਫੋਰਸਮੈਨਟ ਏਜੰਸੀਜ ਵੀ ਪਹਿਲਾਂ ਤੋਂ ਹੀ ਇਹ ਕਿਆਫੇ ਲਗਾ ਰਹੀਆਂ ਸਨ ਕਿ ਇਹ ਵਾਰਦਾਤ ਇਕੱਲਾ ਆਦਮੀ ਨੇਪੜੇ ਨ੍ਹੀ ਚਾੜ ਸਕਦਾ।
ਇਸੇ ਦੌਰਾਨ ਹੁਣ ਮਰਸਡ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਇਕ ਬਿਆਨ ਅਨੁਸਾਰ, ਅਲਬਰਟੋ ਸਲਗਾਡੋ ਨੂੰ ਅਪਰਾਧਿਕ ਸਾਜ਼ਿਸ਼, ਸਹਾਇਕ ਅਤੇ ਸਬੂਤ ਨਸ਼ਟ ਕਰਨ ਦੇ ਸ਼ੱਕ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਭਰਾ ਹਸੂਸ ਮੈਨੁਅਲ ਸਲਗਾਡੋ (48) ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਹੱਤਿਆ ਅਤੇ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਸਦੀਪ ਸਿੰਘ (36), ਉਸਦੀ ਪਤਨੀ, ਜਸਲੀਨ ਕੌਰ (27), ਜੋੜੇ ਦੀ 8 ਮਹੀਨੇ ਦੀ ਨਬਾਲਗ ਧੀ, ਆਰੋਹੀ ਢੇਰੀ ਉਸਦੇ ਭਰਾ ਅਮਨਦੀਪ ਸਿੰਘ (39) ਨੂੰ ਸੋਮਵਾਰ ਨੂੰ ਸਾਊਥ ਹਾਈਵੇਅ 59 ‘ਤੇ ਮਰਸਿਡ ‘ਤੇ ਪਰਿਵਾਰਕ ਕਾਰੋਬਾਰ, ਯੂਨੀਸਨ ਟਰੱਕਿੰਗ ਤੋਂ ਬੰਦੂਕ ਦੀ ਨੋਕ ‘ਤੇ ਲਿਆ ਗਿਆ। ਜਸਦੀਪ ਅਤੇ ਅਮਨਦੀਪ ਦੇ ਭਰਾ ਸੁਖਦੀਪ ਸਿੰਘ ਨੇ ਪੁਸ਼ਟੀ ਕੀਤੀ ਸੀ ਕਿ ਹਸੂਸ ਸਾਲਗਾਡੋ ਪਰਿਵਾਰ ਦੀ ਕੰਪਨੀ ਲਈ ਕੰਮ ਕਰਦਾ ਸੀ ਜਿਸਨੇ ਕਰੀਬ ਇੱਕ ਮਹੀਨਾ ਉਨਾਂ ਲਈ ਕੰਮ ਕੀਤਾ।
ਬੁੱਧਵਾਰ ਨੂੰ ਕਾਉਂਟੀ ਦੀ ਦਰੱਖਤਾਂ ਵਾਲੀ ਥਾਂ ਵਿੱਚ ਲਾਸ਼ਾਂ ਨੂੰ ਲੱਭਣ ਵਾਲੇ ਅਧਿਕਾਰੀਆਂ ਦੁਆਰਾ ਵੀਡੀਓ ਫੁਟੇਜ ਜਾਰੀ ਕੀਤੀ ਗਈ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਅਲਬਰਟੋ ਸਲਗਾਡੋ ਨੇ ਇਕੋ ਪਰਿਵਾਰ ਦੇ ਚਾਰ ਜੀਆਂ ਨੂੰ ਅਗਵਾ ਕੀਤਾ ਗਿਆ ਸੀ। ਮਰਸਡ ਕਾਉਂਟੀ ਸ਼ੈਰਿਫ ਵੇਰਨ ਵਾਰਨਕੇ ਨੇ ਪਹਿਲੀ ਪ੍ਰੈਸ ਕਾਨਫਰੰਸ ਚ ਕਿਹਾ ਸੀ ਕਿ ਸ਼ੱਕੀ ਲਈ “ਨਰਕ ਇੱਕ ਖਾਸ ਜਗ੍ਹਾ ਹੈ”। ਅੱਜ ਵੱਖ ਤੇ ਕੱਲ੍ਹ ਵੱਖ ਵ਼ੱ ਸ਼ਹਿਰਾਂ ਵਿੱਚ ਇਸ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਪ੍ਰਤੀ ਕੈਂਡਲ ਲਈਲ ਵਿਜ਼ਲ ਕੀਤਾ ਜਾ ਰਿਹਾ ਹੈ। ਕਈ ਦਿਨਾਂ ਤੋਂ ਸਿਰਫ ਪੰਜਾਬੀ ਭਾਈਚਾਰਾ ਹੀ ਸਦਮੇ ਚ ਨਹੀਂ ਹੈ, ਇਸ ਤੋਂ ਇਲਾਵਾ ਬਾਕੀ ਅਮਰੀਕਨ ਸਾਰੇ ਭਾਈਚਾਰੇ ਵੀ ਇਸ ਘਟਨਾ ਪ੍ਰਤੀ ਸੰਵੇਦਨਾ ਜਾਹਰ ਕਰ ਰਹੇ ਹਨ ਤੇ ਸ਼ੋਸਲ ਨੈਟਵਰਕ ਤੇ ਦੁੱਖ ਪ੍ਰਗਟ ਕਰ ਰਹੇ ਹਨ।