ਰਗਬੀ ਵਰਲਡ ਕੱਪ 2023: ਆਲ ਬਲੈਕਸ ਨੇ ਆਇਰਲੈਂਡ ਨੂੰ 28-24 ਨਾਲ ਹਰਾਇਆ, ਸੈਮੀ ਫਾਈਨਲ ‘ਚ ਅਰਜਨਟੀਨਾ ਨਾਲ ਮੁਕਾਬਲਾ

ਫ਼ਰਾਂਸ, 15 ਅਕਤੂਬਰ – ਨਿਊਜ਼ੀਲੈਂਡ ਦੀ ਆਲ ਬਲੈਕਸ ਨੇ ਕੁਆਟਰ ਫਾਈਨਲ ਦੇ ਰੋਮਾਂਚਕ ਮੁਕਾਬਲੇ ‘ਚ ਆਇਰਲੈਂਡ ਨੂੰ 28-24 ਨਾਲ ਹਰਾ ਕੇ ਸੈਮੀ-ਫਾਈਨਲ ‘ਚ ਥਾਂ ਬਣਾ ਲਈ ਹੈ। ਹਾਫ਼ ਟਾਈਮ ‘ਚ ਸਕੋਰ 18-17 ਸੀ। ਦੂਜੇ ਹਾਫ਼ ‘ਚ ਦੋਵੇਂ ਟੀਮਾਂ ਨੇ ਰੋਮਾਂਚਕ ਖੇਡ ਦਾ ਮੁਜ਼ਾਹਰਾ ਕੀਤਾ ਪਰ ਆਲ ਬਲੈਕ ਦੀ ਟੀਮ ਮੈਚ ਜਿੱਤਣ ‘ਚ ਸਫਲ ਰਹੀ। ਹੁਣ ੨੦ ਅਕਤੂਬਰ ਨੂੰ ਆਲ ਬਲੈਕਸ ਦਾ ਸੈਮੀ ਫਾਈਨਲ ‘ਚ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ।
ਇੱਥੇ ਦੇ ਸਟੈਡ ਡੀ ਫਰਾਂਸ ਵਿਖੇ 78,845 ਤੋਂ ਵੱਧ ਦਰਸ਼ਕਾਂ ਜਿਸ ਵਿੱਚ ਗ੍ਰੀਨ ਕੱਲਰ ਜ਼ਿਆਦਾ ਸੀ, ਦੀ ਹਾਜ਼ਰੀ ਵਿੱਚ ਹੋਏ ਇਸ ਕੁਆਟਰ ਫਾਈਨਲ ਮੁਕਾਬਲੇ ਨੂੰ ਇੱਕ ਕਲਾਸ ਮੁਕਾਬਲਾ ਸਮਝਿਆ ਗਿਆ, ਜੋ ਕਿ ਵਰਲਡ ਕੱਪ ਦੇ ਇਤਿਹਾਸ ‘ਚ ਸਭ ਤੋਂ ਵਧੀਆ ਰਿਹਾ ਹੈ, ਕਿਉਂਕਿ ਆਇਰਲੈਂਡ ਅਤੇ ਆਲ ਬਲੈਕਾਂ ਨੇ ਇਸ ਮਾਹੌਲ ਵਿੱਚ ਪੰਚ ਅਤੇ ਕਾਊਂਟਰ ਪੰਚ ਦਾ ਮੁਜ਼ਾਹਰਾ ਕੀਤਾ।
ਆਇਰਲੈਂਡ ਦੇ ਕੋਲ ਦੂਜੇ ਹਾਫ਼ ‘ਚ ਕਈ ਕੋਸ਼ਿਸ਼ਾਂ ਨਾਲ ਮੈਚ ਆਪਣੇ ਹੱਕ ‘ਚ ਕਰਨ ਦੇ ਕਈ ਮੌਕੇ ਸਨ ਪਰ ਆਲ ਬਲੈਕਸ ਨੇ ਸਖ਼ਤ ਟੱਕਰ ਦਿੱਤੀ। ਆਲ ਬਲੈਕਸ ਇਸ ਮਾਨਸਿਕ ਤਾਕਤ ਨੂੰ ਹੁਣ ਇਸ ਟੂਰਨਾਮੈਂਟ ਦੇ ਬਾਕੀ ਬਚੇ ਮੈਚਾਂ ‘ਚ ਵੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ।
ਆਲ ਬਲੈਕਸ 28: (ਲੀਸੇਸਟਰ ਫੈਂਗਾਨੁਕੂ 19 ਮਿੰਟ, ਅਰਡੀ ਸੇਵੇਆ 33 ਮਿੰਟ, ਵਿਲ ਜੌਰਡਨ 54 ਮਿੰਟ ਟ੍ਰਾਈਜ਼, ਰਿਚੀ ਮੋਉੰਗਾ ਕੋਨ, ਪੇਨ, ਜੋਰਡੀ ਬੈਰੇਟ ਕੋਨ, 2 ਪੇਨ)
ਆਇਰਲੈਂਡ 24: (ਬੰਡੀ ਅਕੀ 28 ਮਿੰਟ, ਜੈਮਿਸਨ ਗਿਬਸਨ-ਪਾਰਕ 40 ਮਿੰਟ, ਪੈਨਲਟੀ ਟਰਾਈਜ਼, ਜੌਨੀ ਸੇਕਸਟਨ 2 ਕੋਨ, ਪੇਨ)
ਪੀਲਾ ਕਾਰਡ: ਐਰੋਨ ਸਮਿਥ (ਆਲ ਬਲੈਕਸ) 37 ਮਿੰਟ, ਕੋਡੀ ਟੇਲਰ (ਆਲ ਬਲੈਕਸ) 63 ਮਿੰਟ
ਹਾਫ਼ ਟਾਈਮ: 18-17