ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ 21 ਅਕਤੂਬਰ ਨੂੰ ਪਾਪਾਟੋਏਟੋਏ ਟਾਊਨ ਹਾਲ ‘ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ

ਆਕਲੈਂਡ, 16 ਅਕਤੂਬਰ – 21 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਆਜ਼ਾਦੀ ਸੰਗਰਾਮ ਦੇ ਸੂਰਮਿਆਂ ਨੂੰ ਸਮਰਪਿਤ ਸ ਨੂੰ ਸਮਰਪਿਤ ਸੈਮੀਨਾਰ ਪਾਪਾਟੋਏਟੋਏ ਟਾਊਨ ਹਾਲ, 31 ਸੈਂਟ ਜੌਰਜ ਸਟ੍ਰੀਟ ਵਿਖੇ ਸ਼ਾਮ 5 ਵਜੇ ਤੋਂ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਸੈਮੀਨਾਰ ‘ਚ ਸ਼ਾਮਿਲ ਹੋਣ ਲਈ ਇੰਡੀਆ ਤੋਂ ਖ਼ਾਸ ਤੌਰ ‘ਤੇ ਰਾਜਾ ਰਾਮ ਹੰਡਿਆਇਆ (ਕੌਮੀ ਪ੍ਰਧਾਨ ਤਰਕਸ਼ੀਲ ਸੁਸਾਇਟੀ ਭਾਰਤ) ਪਹੁੰਚ ਰਹੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬੁਲਾਰੇ ਆਪਣੇ ਵਿਚਾਰ ਰੱਖਣਗੇ।
ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਦਾਖ਼ਲਾ ਮੁਫ਼ਤ ਹੈ, ਸੈਮੀਨਾਰ ‘ਚ ਸਿਹਤਮੰਦ ਵਿਚਾਰਾਂ ਤੋਂ ਇਲਾਵਾ ਪੌਸ਼ਟਿਕ ਰਾਤ ਦਾ ਖਾਣਾ ਵੀ ਪਹੁੰਚਣ ਵਾਲੇ ਸਰੋਤਿਆਂ ਹਾਜ਼ਰ ਰਹੇਗਾ। ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਤੁਸੀਂ ਪਰਿਵਾਰ ਸਮੇਤ ਪ੍ਰੋਗਰਾਮ ‘ਚ ਪਹੁੰਚਣ ਦੀ ਕ੍ਰਿਪਾਲਤਾ ਕਰਨੀ।
ਸੈਮੀਨਾਰ ਸੰਬੰਧੀ ਹੋਰ ਵਧੇਰੀ ਜਾਣਕਾਰੀ ਲਈ ਤੁਸੀਂ ਅਵਤਾਰ ਸਿੰਘ ਤਰਕਸ਼ੀਲ ਨਾਲ ਫ਼ੋਨ ਨੰਬਰ 021 392 147 ਉੱਤੇ ਸੰਪਰਕ ਕਰ ਸਕਦੇ ਹੋ।