ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 65 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ

ਨਵੀਂ ਦਿੱਲੀ, 28 ਮਾਰਚ – ਇੱਥੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਯੂਪੀ ਦੇ ਸਾਬਕਾ ਮੱਖ ਮੰਤਰੀ ਮਰਹੂਮ ਕਲਿਆਣ ਸਿੰਘ ਸਣੇ ਵੱਖ-ਵੱਖ ਖੇਤਰਾਂ ਦੀਆਂ 65 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਕਲਿਆਣ ਸਿੰਘ ਤੇ ਸ਼ਾਸਤਰੀ ਗਾਇਕਾ ਪ੍ਰਭਾ ਅਤਰੇ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਕਲਿਆਣ ਦੇ ਪੁੱਤਰ ਸੰਸਦ ਮੈਂਬਰ ਰਾਜਵੀਰ ਸਿੰਘ ਨੇ ਇਹ ਸਨਮਾਨ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਅਦਾਕਾਰ ਵਿਕਟਰ ਬੈਨਰਜੀ, ‘ਕੋਵੈਕਸੀਨ’ ਬਣਾਉਣ ਵਾਲੇ ਭਾਰਤ ਬਾਇਓਟੈੱਕ ਦੇ ਕ੍ਰਿਸ਼ਨਾ ਮੂਰਤੀ ਏਲਾ ਅਤੇ ਸੁਚਿੱਤਰਾ ਕ੍ਰਿਸ਼ਨਾ ਏਲਾ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਹੈ। ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਾਡੇਲਾ ਤੇ ਗੂਗਲ ਦੇ ਸੀਈਓ ਸੁੰਦਰ ਪਿਚਈ ਨੂੰ ਵੀ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ ਹੈ। ਉਲੰਪਿਕ ਸੋਨ ਤਗਮਾ ਜੇਤੂ ਅਥਲੀਟ ਨੀਰਜ ਚੋਪੜਾ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਾਲ ‘ਭਾਰਤ ਰਤਨ’ ਲਈ ਕਿਸੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।