ਰਿਚਰਡ ਵਰਮਾ ਦੀ ਰਾਸ਼ਟਰਪਤੀ ਦੇ ਖ਼ੁਫ਼ੀਆ ਸਲਾਹਕਾਰ ਬੋਰਡ ਵਿੱਚ ਨਿਯੁਕਤੀ

ਰਿਚਰਡ ਵਰਮਾ

ਸੈਕਰਾਮੈਂਟੋ, 7 ਮਈ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਜੋਇ ਬਾਈਡਨ ਨੇ ਭਾਰਤੀ ਮੂਲ ਦੇ ਅਮਰੀਕੀ ਰਿਚਰਡ ਵਰਮਾ ਨੂੰ ਆਪਣੇ ਖ਼ੁਫ਼ੀਆ ਸਲਾਹਕਾਰ ਬੋਰਡ ਵਿੱਚ ਨਿਯੁਕਤ ਕੀਤਾ ਹੈ ਜਿਸ ਦੀ ਅਜੇ ਕਾਂਗਰਸ ਦੁਆਰਾ ਪੁਸ਼ਟੀ ਕੀਤੀ ਜਾਣੀ ਹੈ। ਰਿਚਰਡ ਵਰਮਾ ਭਾਰਤ ਵਿਚ ਅਮਰੀਕੀ ਰਾਜਦੂਤ ਵਜੋਂ ਕੰਮ ਕਰ ਚੁੱਕੇ ਹਨ। 2014 ਵਿੱਚ ਤਤਕਾਲ ਰਾਸ਼ਟਰਪਤੀ ਬਰਾਕ ਉਬਾਮਾ ਨੇ ਵਰਮਾ ਦੀ ਭਾਰਤ ਦੇ ਰਾਜਦੂਤ ਵਜੋਂ ਨਿਯੁਕਤੀ ਕੀਤੀ ਸੀ। ਵਰਮਾ ਇਸ ਸਮੇਂ ਮਾਸਟਰ ਕਾਰਡ ਵਿੱਚ ਜਨਰਲ ਕੌਂਸਲਰ ਵਜੋਂ ਸੇਵਾਵਾਂ ਦੇ ਰਹੇ ਹਨ ਤੇ ਉਹ ਗਲੋਬਲ ਪਬਲਿਕ ਪੌਲਸੀ ਦੇ ਮੁੱਖੀ ਹਨ। 2020 ਵਿੱਚ ਬਾਈਡਨ ਦੀ ਚੋਣ ਮੁਹਿੰਮ ਦੌਰਾਨ ਵਰਮਾ ਨੇ ਅਹਿਮ ਭੂਮਿਕਾ ਨਿਭਾਈ ਸੀ ਤੇ ਉਸ ਦੀ ਅਗਵਾਈ ਵਿੱਚ ਟੀਮ ਨੇ ਭਾਰਤੀ-ਅਮਰੀਕੀ ਭਾਈਚਾਰੇ ਨਾਲ ਸੰਪਰਕ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ।