ਰੂਹਾਂ ਤੱਕ ਪਹੁੰਚੀ ਮੁਹੱਬਤ

ਉਸ ਦਿਨ ਸਵਖਤੇ ਉੱਠਦਿਆਂ, ਕੋਈ ਤਾਂਘ ਲੱਗ ਰਹੀ ਸੀ,
ਕੋਈ ਦੁੱਖ ਵੀ ਨਹੀਂ ਸੀ, ਪਰ ਅੱਖ ਕਿਉਂ ਵਗ ਰਹੀ ਸੀ,

ਇਕ ਜ਼ਮਾਨੇ ਬਾਅਦ, ਉਹ ਭੁੱਲ ਚੁੱਕੀ ਜਿਹੀ ਅਵਾਜ਼,
ਅੱਜ ਫਿਰ ਕਿਉਂ, ਕੰਨਾ ਵਿੱਚ ਵੱਜ ਰਹੀ ਸੀ,

ਦਿਲ ਵਿੱਚ ਉੱਠਦੀ ਚੀਸ, ਲਾਇਲਾਜ ਲੱਗ ਰਹੀ ਸੀ,
ਸ਼ਾਇਦ ਕਿਸੇ ਦੀ ਅੱਖ ਸੋਈ ਨਹੀਂ ਸੀ, ਬਹੁਤ ਦਿਨਾ ਤੋਂ ਜਾਗ ਰਹੀ ਸੀ,

ਕਾਲੇ ਬੱਦਲ ਕਾਲਜਾ ਕੱਢ ਰਹੇ, ਉਹ ਰੱਬਾ,
ਇਹ ਬਿਜਲੀ ਕਿਉਂ, ਗੱਜ ਰਹੀ ਸੀ,

ਇਨ੍ਹਾਂ ਸਵਾਲਾਂ ਦੇ ਵਿੱਚ, ਜਿਉਂ ਜਿਉਂ ਦਿਨ ਜਾ ਰਿਹਾ ਸੀ,
ਮੇਰੇ ਦਿਲ ਦੀ ਧੜਕਣ, ਹੋਰ ਵੀ ਵਧ ਰਹੀ ਸੀ,

ਆਖ਼ਿਰ ਕੀਤਾ ਰਾਬਤਾ, ਪੁਰਾਣੇ ਇੱਕ ਬੇਲੀ ਨਾਲ,
ਦਿਲ ਦਾ ਹਾਲ ਸੁਣਾਇਆ, ਜਵਾਬ ਆਇਆ “ਬਹੁਤ ਦੇਰ ਹੋ ਗਈ ਸੱਜਣਾਂ”

ਮੁੱਦਤ ਪਹਿਲਾ, ਇਸ ਜ਼ਮਾਨੇ ਦੀ ਭੇਟ ਚੜ੍ਹੀ ਮੇਰੀ ਪਾਕ ਮੁਹੱਬਤ ਦੀ,
ਪਤਾ ਲੱਗਿਆ, ਉਸ ਦਿਨ ਅਰਥੀ ਸੱਜ ਰਹੀ ਸੀ,

ਉਸ ਦਿਨ ਸਵਖਤੇ ਉੱਠਦਿਆਂ, ਕੋਈ ਤਾਂਘ ਲੱਗ ਰਹੀ ਸੀ,
ਕੋਈ ਦੁੱਖ ਵੀ ਨਹੀਂ ਸੀ, ਪਰ ਅੱਖ ਕਿਉਂ ਵਗ ਰਹੀ ਸੀ ।

ਕਵਿਤਾ – ਅਮਨਜੋਤ ਮਾਹੀ
E-mail : mahiamanjot777@gmail.com