‘ਲੈਵਲ 2’ ਦੌਰਾਨ ਫਿਊਨਰਲ ‘ਚ 50 ਲੋਕਾਂ ਨੂੰ ਜਾਣ ਦੀ ਇਜਾਜ਼ਤ

ਵੈਲਿੰਗਟਨ, 14 ਮਈ – ਸਰਕਾਰ ਵੱਲੋਂ ਅੱਜ ਤੋਂ ਲਾਗੂ ਹੋਏ ‘ਅਲਰਟ ਲੈਵਲ 2’ ਦੌਰਾਨ ਅੰਤਿਮ ਸਸਕਾਰ ਮੌਕੇ 50 ਲੋਕਾਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂ ਕਿ ਇਸ ਤੋਂ ਪਹਿਲਾਂ 10 ਲੋਕਾਂ ਨੂੰ ਹੀ ਜਾਣ ਦੀ ਆਗਿਆ ਦੇਣ ਦੀ ਗੱਲ ਕਹੀ ਜਾ ਰਹੀ ਸੀ ਪਰ ਸਰਕਾਰ ਉੱਪਰ ਦਬਾ ਵਧਣ ਤੋਂ ਬਾਅਦ ਸਰਕਾਰ ਨੇ ਆਪਣੇ ਫ਼ੈਸਲੇ ਵਿੱਚ ਸੋਧ ਕਰਕੇ ਸਖ਼ਤ ਨਿਯਮਾਂ ਤਹਿਤ 50 ਲੋਕਾਂ ਨੂੰ ਫਿਊਨਰਲ ‘ਸ਼ਾਮਿਲ ਹੋਣ ਦੀ ਆਗਿਆ ਦੇ ਦਿੱਤੀ ਹੈ।
ਇਸ ਸੰਬੰਧੀ 13 ਮਈ ਨੂੰ ਅਲਰਟ ਲੈਵਲ 2 ਲਾਗੂ ਹੋਣ ਤੋਂ ਪਹਿਲਾਂ ਮਨਿਸਟਰ ਆਫ਼ ਹੈਲਥ ਅਤੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੱਤੀ। ਫਿਊਨਰਲ ਮੌਕੇ ਫਿਜ਼ੀਕਲ ਡਿਸਟੈਸਿੰਗ ਨੂੰ ਅਮਲ ‘ਚ ਲਿਆਉਣਾ ਜ਼ਰੂਰੀ ਹੋਵੇਗਾ, ਹੈਂਡਵਾਸ਼ ਕਰਨਾ ਵੀ ਜ਼ਰੂਰੀ ਅਤੇ ਕਿਸੇ ਵੀ ਤਰ੍ਹਾਂ ਦੇ ਖਾਣ-ਪੀਣ ਦੇ ਪ੍ਰਬੰਧ ਦੀ ਆਗਿਆ ਨਹੀਂ ਹੈ। ਇਹ ਹੀ ਨਹੀਂ ਫਿਊਨਰਲ ਡਾਇਰੈਕਟਰ ਨੂੰ ਹਰ ਇੱਕ ਫਿਊਨਰਲ ਦਾ ਖ਼ਾਸ ਧਿਆਨ ਰੱਖਣਾ ਪਵੇਗਾ ਤੇ ਉਸ ਵੱਲੋਂ ਸਰਕਾਰ ਨੂੰ ਇੱਕ ਫਾਰਮ ਵੀ ਜਮ੍ਹਾਂ ਕਰਵਾਉਣਾ ਜ਼ਰੂਰੀ ਹੋਵੇਗਾ, ਜਿਸ ‘ਚ ਫਿਊਨਰਲ ਸੰਬੰਧੀ ਸਾਰੀ ਜਾਣਕਾਰੀ ਵਿਸਥਾਰਪੂਰਵਕ ਦਰਜ ਹੋਵੇਗੀ।