ਲੋਕਾਂ ਨੂੰ ਆਕਸੀਜਨ ਦਿਓ – ਦਿੱਲੀ ਹਾਈ ਕੋਰਟ

ਨਵੀਂ ਦਿੱਲੀ, 4 ਮਈ – ਇੱਥੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਹੈ ਕਿ ਦਿੱਲੀ ਵਿੱਚ ਆਕਸੀਜਨ ਦੀ ਸਪਲਾਈ ਦੇ ਮਾਮਲੇ ‘ਤੇ ਹੁਕਮਾਂ ਦੀ ਤਾਮੀਲ ਨਾ ਹੋਣ ਕਾਰਨ ਕਿਉਂ ਨਾ ਉਸ ‘ਤੇ ਅਦਾਲਤੀ ਤੌਹੀਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਕੇਂਦਰ ‘ਤੇ ਤਿੱਖੀ ਟਿੱਪਣੀ ਕਰਦਿਆਂ ਅਦਾਲਤ ਨੇ ਕਿਹਾ ਤੁਸੀਂ ਸ਼ੁਤਰ-ਮੁਰਗ ਵਾਂਗ ਰੇਤ ਵਿੱਚ ਸਿਰ ਲੁਕਾ ਸਕਦੇ ਹੋ ਪਰ ਅਸੀਂ ਅਜਿਹਾ ਨਹੀਂ ਕਰਾਂਗੇ। ਹਾਈ ਕੋਰਟ ਨੇ ਕੇਂਦਰ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਮੌਜੂਦਾ ਸਿਹਤ ਢਾਂਚੇ ਵਿੱਚ ਦਿੱਲੀ 700 ਟਨ ਆਕਸੀਜਨ ਦੀ ਹੱਕਦਾਰ ਨਹੀਂ। ਅਦਾਲਤ ਨੇ ਕਿਹਾ ਕਿ 30 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਕੇਂਦਰ ਨੂੰ 700 ਟਨ ਆਕਸੀਜਨ ਸਪਲਾਈ ਕਰਨ ਲਈ ਕਿਹਾ ਸੀ ਨਾ ਕਿ 490 ਟਨ। ਦਿੱਲੀ ਦੇ ਹਾਲਤ ਬਦ ਤੋਂ ਬਦਤਰ ਹੋ ਰਹੇ ਹਨ। ਲੋਕਾਂ ਆਕਸੀਜਨ ਲਈ ਦਰ-ਦਰ ਭਟਕ ਰਹੇ ਹਨ ਤੇ ਆਈਸੀਯੂ ਵਿੱਚ ਬੈੱਡ ਨਹੀਂ ਮਿਲ ਰਹੇ ਹਨ।