ਵਿਨਟਰ ਉਲੰਪਿਕਸ 2022: ਐਲਿਸ ਰੌਬਿਨਸਨ ਅਤੇ ਫਿਨ ਬਿਲੋਸ ਨੇ ਨਿਊਜ਼ੀਲੈਂਡ ਟੀਮ ਦੀ ਅਗਵਾਈ ਕੀਤੀ

ਪੇਈਚਿੰਗ, 4 ਫਰਵਰੀ – ਇੱਥੇ ਅੱਜ ਸਰਦ ਰੁੱਤ ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਨਿਊਜ਼ੀਲੈਂਡ ਖਿਡਾਰੀ ਦਲ ਦੀ ਅਗਵਾਈ ਐਲਿਸ ਰੌਬਿਨਸਨ ਅਤੇ ਫਿਨ ਬਿਲੌਸ ਨੇ ਕੀਤੀ। ਐਲਿਸ ਰੌਬਿਨਸਨ ਅਤੇ ਫਿਨ ਬਿਲੋਸ ਉਦਘਾਟਨੀ ਸਮਾਰੋਹ ਦੌਰਾਨ ਦੇਸ਼ ਦੇ ਝੰਡਾਬਰਦਾਰ ਸਨ। 4 ਫਰਵਰੀ ਤੋਂ 20 ਫਰਵਰੀ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਲਈ ਨਿਊਜ਼ੀਲੈਂਡ ਨੇ 15 ਮੈਂਬਰੀ ਟੀਮ ਭੇਜੀ ਹੈ, ਜਿਸ ਵਿੱਚ 9 ਪੁਰਸ਼ ਅਤੇ 6 ਮਹਿਲਾ ਖਿਡਾਰਨਾਂ ਸ਼ਾਮਲ ਹਨ।