ਸਕਾਟ ਮੋਰੀਸਨ11 ਸਾਲ ‘ਚ ਆਸਟਰੇਲੀਆ ਦੇ 6ਵੇਂ ਪ੍ਰਧਾਨ ਮੰਤਰੀ ਹੋਣਗੇ, 45 ਵੋਟਾਂ ਨਾਲ ਜਿੱਤ ਦਰਜ ਕੀਤੀ

ਕੈਨਬਰਾ, 24 ਅਗਸਤ – ਆਸਟਰੇਲੀਆ ਦੇ ਖ਼ਜ਼ਾਨਾ-ਮੰਤਰੀ ਸਕਾਟ ਮੋਰੀਸਨ ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਜੋ ਮੈਲਕਮ ਟਰਨਬੁਲ ਦਾ ਸਥਾਨ ਲੈਣਗੇ। ਉਹ ਲੀਡਰ ਆਫ਼ ਦਿ ਪਾਰਟੀ ਚੁਣ ਲਏ ਗਏ ਹਨ। ਅਹੁਦੇ ਤੋਂ ਹਟਾਏ ਗਏ ਨੇਤਾ ਮੈਲਕਮ ਟਰਨਬੁਲ ਦੇ ਕਰੀਬੀ ਸਾਥੀ ਮੋਰੀਸਨ, ਪਾਰਟੀ ਦੇ ਅੰਦਰ ਹੋਏ ਮਤਦਾਨ ਵਿੱਚ 40 ਦੇ ਮੁਕਾਬਲੇ45 ਵੋਟਾਂ ਤੋਂ ਜਿੱਤੇ। ਟਰਨਬੁਲ ਦੀ ਇੱਕ ਹੋਰ ਸਾਥੀ ਵਿਦੇਸ਼ ਮੰਤਰੀ ਜੁੱਲੀ ਬਿਸ਼ਪ ਵੀ ਇਸ ਅਹੁਦੇ ਦੀ ਦੌੜ ਵਿੱਚ ਸੀ, ਪਰ ਉਹ ਪਹਿਲੇ ਹੀ ਗੇੜ ਦੀ ਦੌੜ ਵਿੱਚ ਬਾਹਰ ਹੋ ਗਈ। ਇਸ ਦੇ ਇਲਾਵਾ ਸਾਬਕਾ ਹੋਮ ਮਨਿਸਟਰ ਪੀਟਰ ਡਟਨ ਦਾ ਨਾਮ ਵੀ ਕਾਫ਼ੀ ਚਰਚਾਵਾਂ ਵਿੱਚ ਸੀ।
ਆਸਟਰੇਲੀਆ ਨੇ ਪਿਛਲੇ 11 ਸਾਲ ਵਿੱਚ ਆਪਣਾ 6ਵਾਂ ਪ੍ਰਧਾਨ ਮੰਤਰੀ ਚੁਣਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਵਿਸ਼ਵਾਸ ਪ੍ਰਸਤਾਵ ਦੇ ਬਾਅਦ ਲੇਬਰ ਪਾਰਟੀ ਨੇ ਮੁੜ ਤੋਂ ਸੈਨੇਟ ਵਿੱਚ ਉਨ੍ਹਾਂ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਹੈ ਅਤੇ ਬਿਨਾਂ ਕਾਰਣ ਚੋਣ ਕਰਾਏ ਜਾਣ ਦਾ ਐਲਾਨ ਕੀਤਾ।