ਸਰਕਾਰੀ ਸਕੂਲਾਂ ਦੇ ਸਮੇਂ ਵਿਚ ਤਬਦੀਲੀ

ਚੰਡੀਗੜ੍ਹ, 27 ਸਤੰਬਰ (ਏਜੰਸੀ) – ਪੰਜਾਬ ਸਰਕਾਰ ਨੇ ਸਰਦੀਆਂ ਕਾਰਨ ਸੂਬੇ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਮਿਤੀ 1 ਅਕਤੂਬਰ 2012 ਤੋਂ 31 ਮਾਰਚ 2013 ਤੱਕ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ…….. ਨੇ ਦੱਸਿਆ ਕਿ ਰਾਜ ਵਿੱਚ ਸਕੂਲਾਂ ਦਾ ਸਮਾਂ ਹਰ ਸਾਲ ਲਈ 1 ਅਕਤੂਬਰ ਤੋ ਸਵੇਰੇ 9.00 ਵਜੇ ਤੋ ਬਾਅਦ ਦੁਪਹਿਰ 3:20 ਤੱਕ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਵਿਭਾਗ ਵਲੋਂ ਇਕ ਹੋਰ ਫੈਸਲੇ ਰਾਹੀਂ ਸਮੂਹ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਮਿਤੀ 25 ਦਸੰਬਰ ਤੋਂ 31 ਦਸੰਬਰ, 2012 ਤੱਕ ਕਰ ਦਿੱਤੀਆਂ ਗਈਆਂ ਹਨ।