ਸਰਕਾਰ ਵੱਲੋਂ ਕ੍ਰਿਸਮਸ ਲਈ ਟਰਾਂਸ-ਤਸਮਾਨ ਬੱਬਲ ਦਾ ਮੁੜ ਖੁੱਲ੍ਹਣਾ ਚਾਹੀਦਾ ਹੈ – ਜੂਡਿਥ ਕੌਲਿਨਜ਼

ਵੈਲਿੰਗਟਨ, 23 ਨਵੰਬਰ – ਨੈਸ਼ਨਲ ਪਾਰਟੀ ਤੇ ਵਿਰੋਧੀ ਧਿਰ ਦੀ ਲੀਡਰ ਜੂਡਿਥ ਕੌਲਿਨਜ਼ ਦਾ ਕਹਿਣਾ ਹੈ ਕਿ ਸਰਕਾਰ ਨੂੰ ਕ੍ਰਿਸਮਸ ਤੱਕ ਟਰਾਂਸ-ਤਸਮਾਨ ਯਾਤਰਾ ਦਾ ਬੱਬਲ ਮੁੜ ਖੋਲ੍ਹਣਾ ਚਾਹੀਦਾ ਹੈ, ਕਿਉਂਕਿ ਨਿਊਜ਼ੀਲੈਂਡ ਦੇ ਇਕੱਲਾ ਰਾਜ (Hermit Kingdom) ਬਣਨ ਦਾ ਜੋਖ਼ਮ ਹੈ।
ਕੌਲਿਨਜ਼ ਨੇ ਮੰਗਲਵਾਰ ਨੂੰ ਆਪਣੀ ਪਾਰਟੀ ਵੱਲੋਂ ਸਰਕਾਰ ਨੂੰ ਪਾਬੰਦੀਆਂ ਨੂੰ ਛੱਡਣ ਦੇ ਸੱਦੇ ਨੂੰ ਵੀ ਦੁਹਰਾਇਆ ਜਦੋਂ 90% ਯੋਗ ਆਬਾਦੀ, 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦਾ ਕੋਵਿਡ -19 ਦੇ ਲਈ ਪੂਰੀ ਤਰ੍ਹਾਂ ਟੀਕਾਕਰਣ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ, ‘ਸਾਨੂੰ ਹੁਣੇ ਟਰਾਂਸ-ਤਸਮਨ ਬੱਬਲ ਉਨ੍ਹਾਂ ਲੋਕਾਂ ਲਈ ਖੋਲ੍ਹਣਾ ਚਾਹੀਦਾ ਹੈ ਜੋ ਦੋਵੇਂ ਟੀਕੇ ਲਗਵਾ ਚੁੱਕੇ ਹਨ ਅਤੇ ਜੋ ਕੋਵਿਡ ਤੋਂ ਮੁਕਤ ਹਨ। ਲੋਕਾਂ ਨੂੰ ਆਸਟਰੇਲੀਆ ਤੋਂ ਨਿਊਜ਼ੀਲੈਂਡ ਦੀ ਯਾਤਰਾ ਕਰਨ ਦੇ ਯੋਗ ਨਾ ਹੋਣ ਦਾ ਕੋਈ ਤਰਕਪੂਰਨ ਕਾਰਣ ਨਹੀਂ ਹੈ’।
ਉਨ੍ਹਾਂ ਕਿਹਾ “ਖ਼ਤਰਾ ਕਿੱਥੇ ਹੈ? ਕੋਈ ਖ਼ਤਰਾ ਨਹੀਂ ਹੈ। ਜੇਕਰ ਤੁਹਾਡੇ ਕੋਲ ਕੋਵਿਡ ਨਹੀਂ ਹੈ ਤਾਂ ਤੁਸੀਂ ਕੋਵਿਡ ਦਾ ਫੈਲਾਅ ਨਹੀਂ ਕਰ ਸਕਦੇ।