‘ਸੁਣ ਪੁਕਾਰ’ – ਬਲਜਿੰਦਰ ਕੌਰ ਸ਼ੇਰਗਿੱਲ

ਸੁਣ ਪੁਕਾਰ

ਸੁਣ ਪੁਕਾਰ ਪੰਡਤਾਂ ਦੀ,
ਉੱਠੇ ਮੇਰੇ ਦਾਤਾਰ।

ਤੁਰੇ ਦਿੱਲੀ ਵੱਲ ਨੂੰ ,
ਮੇਰੀ ਸੱਚੀ ਸਰਕਾਰ |

“ਹਿੰਦ ਦੀ ਚਾਦਰ” ਪਾਤਸ਼ਾਹ,
ਪਹੁੰਚੇ ਦਿੱਲੀ ਦਰਬਾਰ।

ਰੱਬੀ ਰੂਪ ਸੀ ਮੁੱਖ ‘ਤੇ,
ਜੋ ਸਭ ਦੇ ਕਰਤਾਰ |

ਆਪਣਾ ਸੀਸ ਕਟਵਾ ਲਿਆ,
ਜਾਵਾਂ ਮੈਂ ਬਲਿਹਾਰ |

ਹਿੰਦੂ ਧਰਮ ਬਚਾ ਲਿਆ,
ਮੇਰੇ ਸਿਰਜਣਹਾਰ |

ਐਸਾ ਸਾਕਾ ਨਹੀਂ ਹੋਇਆ,
ਸਾਰੇ ਵਿਚ ਜਹਾਨ |

”ਬਲਜਿੰਦਰ” ਰੂਹਾਂ ਕੰਬੀਆਂ
ਜਾਵਾਂ ਮੈਂ ਕੁਰਬਾਨ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ, +91 9878519278