26 ਨਵੰਬਰ ਨੂੰ ਭਾਈ ਪਾਲ ਸਿੰਘ ਪੁਰੇਵਾਲ ਜੀ ਦੀ ਯਾਦ ‘ਚ ਗੁਰਦੁਆਰਾ ਦਸਮੇਸ਼ ਦਰਬਾਰ, ਪਾਪਾਟੋਏਟੋਏ ਵਿਖੇ ਸ਼ਰਧਾਂਜਲੀ ਸਮਾਗਮ

ਪਾਪਾਟੋਏਟੋਏ (ਆਕਲੈਂਡ), 24 ਨਵੰਬਰ – ਐਨਜ਼ੈੱਡ ਕੌਂਸਲ ਆਫ਼ ਸਿੱਖ ਅਫੇਅਰਜ਼ (NZCSA) ਵੱਲੋਂ ਸਾਰੇ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਸਿੱਖਾਂ ਦੇ ਆਪਣੇ ਨਾਨਕਸ਼ਾਹੀ ਕਲੰਡਰ ਦੇ ਰਚਾਇਤਾ ਭਾਈ ਪਾਲ ਸਿੰਘ ਪੁਰੇਵਾਲ ਜੀ (89+) ਨੂੰ ਸ਼ਰਧਾਂਜਲੀ ਦੇਣ ਲਈ ਗੁਰਦੁਆਰਾ ਦਸਮੇਸ਼ ਦਰਬਾਰ, ਕੋਲਮਰ ਰੋਡ, ਪਾਪਾਟੋਏਟੋਏ ਵਿਖੇ 26 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮੀ 6.00 ਤੋਂ 8.00 ਵਜੇ ਤੱਕ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ‘ਚ ਪਹੁੰਚੋ ਅਤੇ ਭਾਈ ਪਾਲ ਸਿੰਘ ਪੁਰੇਵਾਲ ਜੀ ਨੂੰ ਸ਼ਰਧਾ ਦੇ ਸ਼ਰਧਾ ਦੇ ਫੁੱਲ ਭੇਂਟ ਕਰੋ। ਭਾਈ ਪਾਲ ਸਿੰਘ ਪੁਰੇਵਾਲ 22 ਸਤੰਬਰ 2022 ਨੂੰ ਆਪਣੀ ਸੰਸਾਰਕ ਯਾਤਰਾ ਪੁਰੀ ਕਰਕੇ ਗੁਰੂ ਚਰਨਾ ‘ਚ ਜਾ ਬਿਰਾਜੇ ਸਨ।
ਪ੍ਰੋਗਰਾਮ ਦਾ ਵੇਰਵਾ:
ਰਹਿਰਾਸ ਸਾਹਿਬ: ਸ਼ਾਮੀ 6.30 ਵਜੇ
ਕੀਰਤਨ: ਸ਼ਾਮੀ 7.00 ਵਜੇ
ਅਰਦਾਸ ਤੇ ਸਮਾਪਤੀ: ਰਾਤ 8.00 ਵਜੇ
ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ, ਸਮਾਗਮ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਅਤੇ ਭਾਈ ਪਾਲ ਸਿੰਘ ਪੁਰੇਵਾਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ।