ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਬਾਬਾ ਬੁੱਢਾ ਵੰਸ਼ਜ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ 418 ਘਿਉ ਦੇ ਦੀਵੇ ਜਗਾਉਣ ਉਪਰੰਤ ਸ਼ਬਦ ਚੌਂਕੀ ਸਜਾਈ 

ਛੇਹਰਟਾ, 2 ਸਤੰਬਰ (ਰਾਜ-ਤਾਜ ਰੰਧਾਵਾ) – ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ, ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ 418ਵੇਂ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਪਹਿਲੀ ਵਾਰ 418 ਦੀਵਿਆਂ ਨਾਲ “418ਵਾਂ ਪ੍ਰਕਾਸ਼ ਗੁਰਪੁਰਬ” ਦੀ ਅਕ੍ਰਿਤੀ ਬਣਾ ਕੇ ਸੰਗਤਾਂ ਸਮੇਤ ਦੁੱਖ ਭੰਜਨੀ ਬੇਰੀ ਦੇ ਨਜ਼ਦੀਕ ਅਠਸਠ ਅਸਥਾਨ ਦੇ ਥੜਾ ਸਾਹਿਬ ਨਜ਼ਦੀਕ ਖੁਲੀ ਜਗਾ ‘ਤੇ  ਘਿਉ ਦੇ ਦੀਵੇ ਜਗਾਏ ਗੲੇ । ਸ੍ਰੀ ਹਰਮਿੰਦਰ ਸਾਹਿਬ ਵਿਖੇ ਹੁੰਦੀ ਰਹਿਰਾਸ ਸਾਹਿਬ ਦੀ ਸਮਾਪਤੀ ਤੋਂ ਬਾਅਦ ਪ੍ਰੋ: ਬਾਬਾ ਰੰਧਾਵਾ ਵਲੋਂ ਦੀਵੇ ਜਗਾਉਣ ਦੀ ਅਰਦਾਸ ਕੀਤੀ ਗਈ । ਪਹਿਲੇ ਪੰਜ ਦੀਵੇ ਜਗਾਉਣ ਦੀ ਰਸਮ ਵਿੱਚ ਪ੍ਰੋ: ਬਾਬਾ ਰੰਧਾਵਾ ਦੇ ਨਾਲ ਭਾਈ ਸੰਤਾ ਸਿੰਘ, ਮੈਨੇਜਰ ਬਘੇਲ ਸਿੰਘ ਅਤੇ ਉਨ੍ਹਾਂ ਨਾਲ ਆਏ ਦਰਬਾਰ ਸਾਹਿਬ ਦੇ ਅਧਿਕਾਰੀ ਅਤੇ ਸੇਵਾਦਾਰ ਸ਼ਾਮਲ ਸਨ । ਦੀਵੇ ਜਗਾਉਣ ਤੋਂ ਪਹਿਲਾਂ ਸੰਗਤਾਂ ਨੇ ਜਪੁਜੀ ਸਾਹਿਬ ਦੇ ਪਾਠ ਅਤੇ ਸਹਿਜ ਵਿਚ ਸਤਿਨਾਮੁ ਵਾਹਿਗੁਰੂ ਦੇ ਜਾਪ ਕੀਤੇ ‌। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੀ ਮਰਿਆਦਾ ਦੀ ਸਮਾਪਤੀ ਤੋਂ ਬਾਅਦ ਪ੍ਰੋ: ਬਾਬਾ ਰੰਧਾਵਾ ਨੇ ਸੰਗਤਾਂ ਸਮੇਤ ਸ਼ਬਦ ਚੌਂਕੀ ਸਾਹਿਬ ਸਜਾਈ । ਚੌਂਕੀਂ ਸਜਾਉਂਦੇ ਹੋਏ ਸੰਗਤਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ (ਸ੍ਰੀ ਹਰਿਮੰਦਰ ਸਾਹਿਬ) ਦੇ ਸਰੋਵਰ ਦੀਆਂ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਪ੍ਰਕਰਮਾਂ ਕੀਤੀਆਂ। ਇਥੇ ਇਹ ਵਰਨਣਯੋਗ ਹੈ ਕਿ 418 ਸਾਲ ਪਹਿਲਾਂ 1604 ਈ: ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ 975 ਅੰਗਾਂ ਦੇ ਵੱਡੇ ਆਕਾਰ ਦਾ ਸਰੂਪ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਸੰਪਾਦਨ ਕਰਨ ਉਪਰੰਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸੀਸ ਤੇ ਸੁਸ਼ੋਭਿਤ ਕਰਵਾ ਕੇ ਅਤੇ ਆਪ ਚਵਰ ਸਾਹਿਬ ਦੀ ਸੇਵਾ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ‘ਚ ਪਹਿਲਾ ਪ੍ਰਕਾਸ਼ ਕਰਵਾਇਆ ਸੀ । ਬਾਬਾ ਬੁੱਢਾ ਸਾਹਿਬ ਜੀ ਵਲੋਂ ਸ੍ਰੀ ਆਦਿ ਗ੍ਰੰਥ ਸਾਹਿਬ ਦੇ 783-84 ਅੰਗ ਤੋਂ ਸੂਹੀ ਮਹਲਾ ਪੰਜਵਾਂ ਦਾ ਪਹਿਲਾ ਹੁਕਮਨਾਮਾ “ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।”….. ਲਿਆ ਗਿਆ ਸੀ ।