ਸ. ਪਰਮਿੰਦਰ ਪਾਪਾਟੋਏਟੋਏ ਦੀ ਪਲੇਠੀ ਪੁਸਤਕ ‘ਕੀਵੀਨਾਮਾ’ ਦੀ ਘੁੰਡ ਚੁਕਾਈ

ਆਕਲੈਂਡ, 9 ਜਨਵਰੀ (ਕੂਕ ਪੰਜਾਬੀ ਸਮਾਚਾਰ) – ‘ਰੇਡੀਓ ਸਪਾਈਸ ਤੇ ਕੀਵੀ ਟੀਵੀ’ ਵੱਲੋਂ ਬੈਰੀ ਕਰਟਿਸ ਪਾਰਕ, ਫਲੈਟ ਬੁੱਸ਼ ਵਿਖੇ ਫੈਮਲੀ ਫੰਨ ਤੇ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਰੇਡੀਓ ਸਪਾਈਸ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਤੇ ਪੇਸ਼ਕਾਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਦੀ ਲਿਖੀ ਪਲੇਠੀ ਪੁਸਤਕ ‘ਕੀਵੀਨਾਮਾ’ ਦੀ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਨੈਸ਼ਨਲ ਪਾਰਟੀ ਦੇ ਪਾਰਟੀ ਲੀਡਰ ਤੇ ਬੌਟਨੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਕ੍ਰਿਸ ਲਕਸਨ ਪਹੁੰਚੇ। ਉਨ੍ਹਾਂ ਤੋਂ ਇਲਾਵਾ ਸਾਬਕਾ ਸਾਂਸਦ ਅਸ਼ਰਫ਼ ਚੌਧਰੀ ਤੇ ਹੋਰ ਲੀਡਰ ਹਾਜ਼ਰ ਸਨ।
ਫੈਮਲੀ ਫੰਨ ਤੇ ਪਿਕਨਿਕ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਰਿਵਾਰਾਂ ਨਾਲ ਸ਼ਿਰਕਤ ਕੀਤੀ ਅਤੇ ਇਸ ਦਾ ਅਨੰਦ ਮਾਣਿਆ।