ਖ਼ੁਰਾਕੀ ਵਸਤਾਂ ਦੀਆਂ ਕੀਮਤਾਂ 14 ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚਿਆ

ਆਕਲੈਂਡ, 11 ਨਵੰਬਰ – ਭੋਜਨ ਦੀ ਸਾਲਾਨਾ ਕੀਮਤ 10.1% ਦੇ ਨਾਲ 14 ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਇਹ ਮੁੱਲ ਸੂਚਕਾਂਕ ਸਾਲਾਨਾ ਤਬਦੀਲੀ ਜਨਵਰੀ 2008 ਤੋਂ ਅਕਤੂਬਰ 2022 ਵਿੱਚ ਦੀ ਹੈ। ਅਕਤੂਬਰ ਮਹੀਨੇ ਵਿੱਚ ਖਾਣ-ਪੀਣ ਦੀਆਂ ਕੀਮਤਾਂ ‘ਚ 0.8% ਦਾ ਵਾਧਾ ਹੋਇਆ ਹੈ ਅਤੇ ਸਤੰਬਰ 2022 ਦੇ ਮੁਕਾਬਲੇ ਅਕਤੂਬਰ 2022 ਵਿੱਚ ਮਾਸਿਕ ਭੋਜਨ ਦੀਆਂ ਕੀਮਤਾਂ 0.8% ਵੱਧ ਹਨ। ਮੌਸਮੀ ਪ੍ਰਭਾਵਾਂ ਨੂੰ ਅਨੁਕੂਲ ਕਰਨ ਤੋਂ ਬਾਅਦ, ਇਹ 1.8% ਵੱਧ ਹਨ। ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਇੱਕ ਸਾਲ ‘ਚ 17.1% ਦਾ ਵਾਧਾ ਹੋਇਆ ਹੈ।
ਸਟੈਟਸ ਐਨਜ਼ੈੱਡ ਨੇ ਅੱਜ ਸਵੇਰੇ 11.00 ਵਜੇ ਤੋਂ ਕੁੱਝ ਸਮਾਂ ਪਹਿਲਾਂ ਡਾਟਾ ਜਾਰੀ ਕੀਤਾ। ਸਟੈਟਸ ਐਨਜ਼ੈੱਡ ਉਪਭੋਗਤਾ ਕੀਮਤਾਂ ਦੇ ਸੀਨੀਅਰ ਮੈਨੇਜਰ ਨਿਕੋਲਾ ਗ੍ਰਾਉਡਨ ਨੇ ਕਿਹਾ ਕਿ, “ਇਹ ਨਵੰਬਰ 2008 ਤੋਂ ਬਾਅਦ ਸਭ ਤੋਂ ਵੱਧ ਸਾਲਾਨਾ ਵਾਧਾ ਹੈ”। ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਕਰਿਆਨੇ ਦੇ ਖਾਣਿਆਂ ਦੀਆਂ ਕੀਮਤਾਂ ‘ਚ 9.7% ਦਾ ਵਾਧਾ ਹੋਇਆ ਹੈ। ਐਨਜ਼ੈੱਡ ਦੇ ਅੰਕੜਿਆਂ ਨੇ ਅੱਜ ਖ਼ੁਲਾਸਾ ਕੀਤਾ ਹੈ ਕਿ ਰੈਸਟੋਰੈਂਟ ਦੇ ਖਾਣੇ ਅਤੇ ਖਾਣ ਲਈ ਤਿਆਰ ਭੋਜਨ ਦੀਆਂ ਕੀਮਤਾਂ ‘ਚ ਪਿਛਲੇ ਸਾਲ ਦੇ ਮੁਕਾਬਲੇ 7.5% ਦਾ ਵਾਧਾ ਹੋਇਆ ਹੈ। ਮੀਟ, ਪੋਲਟਰੀ ਅਤੇ ਮੱਛੀ ਦੀਆਂ ਕੀਮਤਾਂ ‘ਚ 10% ਦਾ ਵਾਧਾ ਹੋਇਆ ਹੈ ਅਤੇ ਗ਼ੈਰ-ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ‘ਚ 8.7% ਦਾ ਵਾਧਾ ਹੋਇਆ ਹੈ।
ਗ੍ਰਾਉਡਨ ਨੇ ਕਿਹਾ, ‘ਬਰਨ-ਰੇਜ਼ਡ ਅੰਡੇ, ਚੀਡਰ ਚੀਜ਼ ਅਤੇ ਦੋ-ਮਿੰਟ ਨੂਡਲਜ਼ ਦੀਆਂ ਕੀਮਤਾਂ ‘ਚ ਵਾਧਾ ਕਰਿਆਨੇ ਦੇ ਭੋਜਨ ‘ਚ ਸਭ ਤੋਂ ਵੱਡਾ ਕਾਰਣ ਹੈ’। ਉਨ੍ਹਾਂ ਨੇ ਕਿਹਾ ਫਲਾਂ ਅਤੇ ਸਬਜ਼ੀਆਂ ਲਈ ਮੌਸਮੀ ਕੀਮਤਾਂ ਦੀ ਗਤੀ ਦੇ ਪਿਛਲੇ ਪੈਟਰਨ ਸੁਝਾਅ ਦਿੰਦੇ ਹਨ ਕਿ ਅਕਤੂਬਰ ਮਹੀਨੇ ਲਈ ਫਲਾਂ ਅਤੇ ਸਬਜ਼ੀਆਂ ‘ਚ ਵੱਡੀ ਗਿਰਾਵਟ ਦੇਖਣਾ ਵਧੇਰੇ ਆਮ ਹੈ।