26 ਨਵੰਬਰ ਨੂੰ ਹੋਣਗੇ ‘ਕਬੱਡੀ ਵਰਲਡ ਕੱਪ’ ਦੇ ਮੁਕਾਬਲੇ, ਮੀਂਹ ਕਾਰਣ ਮੁਲਤਵੀ ਕਰਨਾ ਪਿਆ

ਆਕਲੈਂਡ, 19 ਨਵੰਬਰ – ਸੁਪਰੀਮ ਸਿੱਖ ਸੋਸਾਇਟੀ ਵੱਲੋਂ ਐਨਜ਼ੈੱਡ ਸਿੱਖ ਸਟੇਡੀਅਮ ਵਿਖੇ 19 ਨਵੰਬਰ ਨੂੰ ਹੋਣ ਵਾਲੇ ‘ਕਬੱਡੀ ਵਰਲਡ ਕੱਪ’ ਦੀ ਮੁਕਾਬਲਿਆਂ ਨੂੰ ਮੀਂਹ ਕਾਰਣ ਮੁਲਤਵੀ ਕਰਨਾ ਪਿਆ ਸੀ।
ਕਬੱਡੀ ਵਰਲਡ ਕੱਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਖ਼ਰਾਬ ਮੌਸਮ ਦੇ ਚੱਲਦਿਆਂ ਮੀਂਹ ਪੈਣ ਕਰਕੇ ਖੇਡ ਮੈਦਾਨ ਗਿੱਲਾ ਤੇ ਤਿਲ੍ਹਕਣ ਵਾਲਾ ਹੋਣ ਕਰਕੇ ਕਬੱਡੀ ਵਰਲਡ ਕੱਪ ਦੇ ਪ੍ਰਬੰਧਕਾਂ, ਵੱਖ-ਵੱਖ ਦੇਸ਼ਾਂ ਦੇ ਆਏ ਕੋਚਾਂ ਅਤੇ ਖਿਡਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੁਣ ‘ਕਬੱਡੀ ਵਰਲਡ ਕੱਪ’ ਮੈਚਾਂ ਦੇ ਮੁਕਾਬਲੇ 26 ਨਵੰਬਰ ਦਿਨ ਐਤਵਾਰ ਨੂੰ ਐਨਜ਼ੈੱਡ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾਣਗੇ।
ਪਹਿਲੀ ਵਾਰ ਹੋਣ ਜਾ ਰਹੇ ਕਬੱਡੀ ਵਰਲਡ ਕੱਪ ‘ਚ ਨਿਊਜ਼ੀਲੈਂਡ, ਆਸਟਰੇਲੀਆ, ਅਮਰੀਕਾ, ਕੈਨੇਡਾ, ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਕਬੱਡੀ ਵਰਲਡ ਕੱਪ ਦਾ ਇਹ ਟੂਰਨਾਮੈਂਟ ਗੁਰਦੁਆਰਾ ਕਲਗ਼ੀਧਰ ਸਾਹਿਬ ਟਾਕਾਨੀਨੀ ‘ਚ ਬਣੇ ਐਨਜ਼ੈੱਡ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਰਵਾਇਆ ਜਾ ਰਿਹਾ ਹੈ।