6 ਜੁਲਾਈ ਨੂੰ ਆਕਲੈਂਡ ‘ਚ ਅਮਰੀਕਾ ਕੱਪ ਜੇਤੂ ਟੀਮ ਦੀ ਸਵਾਗਤੀ ਪਰੇਡ ਕੱਢੀ ਜਾਏਗੀ

ਆਕਲੈਂਡ, 28 ਜੂਨ – ਅਮਰੀਕਾ ਕੱਪ ਘਰ ਆ ਰਿਹਾ ਹੈ ਅਤੇ ਕੀਵੀਆਂ ਨੂੰ ਅਗਲੇ ਹਫ਼ਤੇ ਆਕਲੈਂਡ ਵਿਖੇ ਇੱਕ ਪਰੇਡ ਰਾਹੀ ਜੇਤੂ ਹੀਰੋਜ਼ ਦਾ ਸਵਾਗਤ ਕਰਨ ਦਾ ਮੌਕਾ ਮਿਲੇਗਾ।
ਪੀਟਰ ਬਰਲਿੰਗ ਦੀ ਐਮੀਰੇਟਸ ਟੀਮ ਨੇ ਨਿਊਜ਼ੀਲੈਂਡ ਦੇ 4 ਮਿਲੀਅਨ ਦਾ ਦਿਲ ਜਿੱਤ ਲਿਆ ਸੀ, ਜਦੋਂ ਉਨ੍ਹਾਂ ਨੇ ਬਰਮੁਡਾ ਵਿੱਚ 27 ਜੂਨ ਦਿਨ ਮੰਗਲਵਾਰ ਨੂੰ ਯੂਐੱਸਏ ਟੀਮ ਨੂੰ ਸੀਰੀਜ਼ 7-1 ਨਾਲ ਹਰਾ ਕੇ 35ਵੇਂ ਅਮਰੀਕੀ ਕੱਪ ਉੱਤੇ ਕਬਜ਼ਾ ਕੀਤਾ ਸੀ।
ਕੱਲ੍ਹ, ਆਕਲੈਂਡ ਸੈਂਟਰ ਸਿਟੀ ਵਿੱਚ 6 ਜੁਲਾਈ ਦਿਨ ਵੀਰਵਾਰ ਨੂੰ 1 ਵਜੇ ਪਰੇਡ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਪਰੇਡ ਵਿੱਚ ਆਲਡ ਮੱਗ ਅਤੇ ਜੇਤੂ ਟੀਮ ਨਿਊਜ਼ੀਲੈਂਡ ਦੇ ਮੈਂਬਰ ਸ਼ਾਮਿਲ ਹੋਣਗੇ, ਇਹ ਪਰੇਡ ਸੈਂਟਰਲ ਸਿਟੀ ਵਿੱਚ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਵਿਚਾਲੇ ਸੜਕ ਦੇ ਰਸਤੇ ਉੱਤੇ ਚੱਲੇਗੀ। ਟੀਮ ਨਿਊਜ਼ੀਲੈਂਡ ਪਾਣੀ ਵੱਲ ਲਿਜਾਇਆ ਜਾਵੇਗਾ, ਜਿਸ ਨਾਲ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੂੰ ਟੀਮ ਦੇ ਘਰ ਆਉਣ ‘ਤੇ ਸਵਾਗਤ ਕਰਨ ਲਈ ਕੇਂਦਰ ਬਿੰਦੂ ਅਤੇ ਅਨੋਖਾ ਨਜ਼ਾਰਾ ਹੋਵੇਗਾ। ਬਾਕੀ ਇਸ ਹਫ਼ਤੇ ਦੇ ਅੰਤ ਵਿੱਚ ਫਾਈਨਲ ਪਰੇਡ ਮਾਰਗ ਦੇ ਵੇਰਵੇ, ਸ਼ੁਰੂਆਤੀ ਸਮਾਂ ਅਤੇ ਦੇਖਣ ਦੀਆਂ ਥਾਵਾਂ ਬਾਰੇ ਦੱਸਿਆ ਜਾਵੇਗੀ।
ਮੇਅਰ ਫਿੱਲ ਗੋਫ ਨੇ ਕਿਹਾ ਕਿ, ‘ਆਕਲੈਂਡਰਜ਼ ਨੂੰ ਬਹੁਤ ਮਾਣ ਹੈ ਕਿ ਐਮੀਰੇਟ ਟੀਮ ਨਿਊਜ਼ੀਲੈਂਡ ਨੇ ਇੱਕ ਵਾਰ ਮੁੜ ਅਮਰੀਕਾ ਕੱਪ ਨੂੰ ਨਿਊਜ਼ੀਲੈਂਡ ਦਾ ਕੱਪ ਬਣਾਉਣ ਦੀ ਪ੍ਰਾਪਤ ਕੀਤਾ ਹੈ’। ਉਨ੍ਹਾਂ ਕਿਹਾ ਕਿ, ‘ਅਸੀਂ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸੁਕ ਹਾਂ ਅਤੇ ਅਮਰੀਕਾ ਕੱਪ ਵਾਪਸ ਆਕਲੈਂਡ ਪਹੁੰਚ ਰਿਹਾ ਹੈ’।
ਜ਼ਿਕਰਯੋਗ ਹੈ ਕਿ ਅਮਰੀਕਾ ਕੱਪ 14 ਸਾਲ ਪਹਿਲਾਂ ਨਿਊਜ਼ੀਲੈਂਡ  ਤੋਂ ਗਿਆ ਸੀ। ਆਕਲੈਂਡ ਨੇ 2000 ਅਤੇ 2003 ਵਿੱਚ ਅਮਰੀਕਾ ਦੇ ਕੱਪ ਦੀ ਮੇਜ਼ਬਾਨੀ ਕੀਤੀ ਜਦੋਂ ਕਿ ਨਿਊਜ਼ੀਲੈਂਡ ਨੇ ਆਖ਼ਰੀ ਵਾਰ 1995 ਵਿੱਚ ਕੱਪ ਜਿੱਤਿਆ ਸੀ। ਅਮਰੀਕਾ ਕੱਪ ਦੇ ਆਰਥਿਕ ਪ੍ਰਭਾਵ ਦੇ ਅਧਿਐਨ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਦੋਵੇਂ ਈਵੈਂਟ ਨਾਲ ਅਰਥ ਵਿਵਸਥਾ ਵਿੱਚ $ 520 ਮਿਲੀਅਨ ਤੋਂ ਵੱਧ ਦਾ ਵਾਧਾ ਹੋਇਆ।
ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਜੇ ਆਕਲੈਂਡ ਅਤੇ ਨਿਊਜ਼ੀਲੈਂਡ ਨੂੰ ਅਗਲੇ ਅਮਰੀਕਾ ਕੱਪ ਦੀ ਮੇਜ਼ਬਾਨੀ ਮਿਲਦੀ ਹੈ ਤਾਂ ਉਸ ਤੋਂ 500 ਮਿਲੀਅਨ ਡਾਲਰ ਤੋਂ ਵੱਧ ਦੀ ਉਛਾਲ ਪ੍ਰਾਪਤੀ ਹੋ ਸਕਦੀ ਹੈ। ਪਰ ਹਾਲੇ ਅਗਲੇ ਅਮਰੀਕਾ ਕੱਪ ਦੇ ਲਈ ਫਾਰਮੈਟ, ਮੇਜ਼ਬਾਨ ਦੇਸ਼ ਜਾਂ ਪੋਰਟ ਬਾਰੇ ਕੋਈ ਸਰਕਾਰੀ ਐਲਾਨ ਨਹੀਂ ਹੋਇਆ ਹੈ।